2 ਸਾਲ ਬਾਅਦ ਵੀ ਪਟਿਆਲਾ ਪੁਲਸ ਨਹੀਂ ਲੱਭ ਸਕੀ ਚੋਰਾਂ ਦਾ ਕੋਈ ਸੁਰਾਗ

Monday, Oct 23, 2017 - 08:13 AM (IST)

2 ਸਾਲ ਬਾਅਦ ਵੀ ਪਟਿਆਲਾ ਪੁਲਸ ਨਹੀਂ ਲੱਭ ਸਕੀ ਚੋਰਾਂ ਦਾ ਕੋਈ ਸੁਰਾਗ

ਪਟਿਆਲਾ  (ਬਲਜਿੰਦਰ) - ਸਮਾਜ ਸੇਵਿਕਾ, 'ਜਗ ਬਾਣੀ' ਅਤੇ 'ਪੰਜਾਬ ਕੇਸਰੀ' ਦੀ ਜ਼ਿਲਾ ਇੰਚਾਰਜ ਮੈਡਮ ਸਤਿੰਦਰਪਾਲ ਕੌਰ ਵਾਲੀਆ ਦੇ ਘਰ ਹੋਈ ਚੋਰੀ ਦਾ ਪੁਲਸ 2 ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਲੱਭ ਸਕੀ। ਇਸ ਸਬੰਧੀ ਕਈ ਵਾਰ ਡੀ. ਜੀ. ਪੀ. ਪੰਜਾਬ ਵੱਲੋਂ ਵੀ ਪਟਿਆਲਾ ਪੁਲਸ ਨੂੰ ਚੋਰਾਂ ਨੂੰ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ। ਪੁਲਸ ਨੇ ਕਿਸੇ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ। ਹਮੇਸ਼ਾ ਖਾਨਾਪੂਰਤੀ ਵਾਲਾ ਰਵੱਈਆ ਹੀ ਅਪਣਾਇਆ। ਸ਼ੁਰੂਆਤੀ ਦੌਰ ਵਿਚ ਕੋਸ਼ਿਸ਼ਾਂ ਜ਼ਰੂਰ ਹੋਈਆਂ। ਬਾਅਦ ਵਿਚ ਪੁਲਸ ਵੱਲੋਂ ਚੋਰਾਂ ਨੂੰ ਭਾਲਣ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ।
ਇਥੇ ਇਹ ਦੱਸਣਯੋਗ ਹੈ ਕਿ 22 ਅਕਤੂਬਰ 2015 ਦੀ ਰਾਤ ਨੂੰ ਪਟਿਆਲਾ ਵਿਖੇ ਮੈਡਮ ਵਾਲੀਆ ਦੇ ਘੁੰਮਣ ਨਗਰ ਸਥਿਤ ਘਰ ਦਾ ਤਾਲਾ ਤੋੜ ਕੇ ਚੋਰ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ ਸਨ। ਉਸ ਸਮੇਂ ਮੈਡਮ ਵਾਲੀਆ ਅਤੇ ਉਨ੍ਹਾਂ ਦੇ ਪਤੀ ਪ੍ਰਮੋਦ ਵਾਲੀਆ ਆਪਣੇ ਕਿਸੇ ਨਜ਼ਦੀਕੀ ਦੇ ਘਰ ਗਏ ਹੋਏ ਸਨ। ਜਦੋਂ ਉਹ ਘਰ ਵਿਚ ਦਾਖਲ ਹੋਏ ਤਾਂ ਚੋਰ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਏ ਸਨ। ਮੈਡਮ ਵਾਲੀਆ ਵੱਲੋਂ ਮੌਕੇ 'ਤੇ ਸੂਚਿਤ ਕਰਨ 'ਤੇ ਪੁਲਸ ਆਈ। ਮੁਢਲੀ ਕਾਰਵਾਈ ਕੀਤੀ।
ਇਸ ਤੋਂ ਬਾਅਦ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ। ਮਾਮਲੇ ਵਿਚ ਖੁਦ ਡੀ. ਜੀ. ਪੀ. ਸੁਰੇਸ਼ ਅਰੋੜਾ ਵੱਲੋਂ ਐੈੱਸ. ਐੈੱਸ. ਪੀ. ਪਟਿਆਲਾ ਨੂੰ ਕਾਰਵਾਈ ਦੇ ਹੁਕਮ ਵੀ ਦਿੱਤੇ ਗਏ ਪਰ ਪਟਿਆਲਾ ਪੁਲਸ ਨੇ ਕਦੇ ਵੀ ਚੋਰਾਂ ਦੀ ਭਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਡਮ ਵਾਲੀਆ ਵੱਲੋਂ ਜਿਹੜਾ ਵੀ ਤਿਲ-ਫੁਲ ਜੋੜ ਕੇ ਰੱਖਿਆ ਗਿਆ ਸੀ, ਚੋਰ ਸਾਰਾ ਹੀ ਚੋਰੀ ਕਰ ਕੇ ਲੈ ਗਏ ਸਨ।


Related News