ਟਰੈਕਟਰ ਡਰਾਇਵਰ ਖਿਲਾਫ ਮਾਮਲਾ ਦਰਜ

Sunday, Oct 22, 2017 - 05:36 PM (IST)

ਟਰੈਕਟਰ ਡਰਾਇਵਰ ਖਿਲਾਫ ਮਾਮਲਾ ਦਰਜ

ਬੁਢਲਾਡਾ (ਬਾਂਸਲ) : ਟਰੈਕਟਰ ਟਰਾਲੀ ਦੀ ਟੱਕਰ ਦੌਰਾਨ 2 ਔਰਤਾ ਦੇ ਜ਼ਖਮੀ ਹੋਣ ਦੇ ਮਾਮਲੇ 'ਚ ਸਿਟੀ ਪੁਲਸ ਨੇ ਲਵਪ੍ਰੀਤ ਕੌਰ ਪਤਨੀ ਗੁਰਸੇਵ ਸਿੰਘ ਦੇ ਬਿਆਨ ਦੇ ਆਧਾਰ 'ਤੇ ਟਰਾਲੀ ਦੇ ਡਰਾਇਵਰ ਬਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦਰਿਆਪੁਰ ਖਿਲਾਫ ਮਾਮਲਾ ਦਰਜ ਕੀਤਾ ਹੈ। ਵਰਣਨਯੋਗ ਹੈ ਕਿ ਪਿਛਲੇ ਦਿਨੀ ਨਰਮੇ ਦੀ ਚੁਗਾਈ ਲਈ ਸਕੂਟਰੀ ਤੇ ਸਵਾਰ ਹੋ ਕੇ ਲਵਪ੍ਰੀਤ ਕੌਰ ਅਤੇ ਉਸਦੀ ਬਜ਼ੁਰਗ ਮਾਤਾ ਗੁਰਦੇਵ ਕੌਰ ਖੇਤ ਨੂੰ ਜਾ ਰਹੇ ਸਨ ਕਿ ਟਰੈਕਟਰ ਟਰਾਲੀ ਨਾਲ ਅਚਾਨਕ ਟੱਕਰ ਹੋ ਗਈ। ਇਸ ਟੱਕਰ ਨਾਲ ਗੁਰਦੇਵ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਸਹਾਇਕ  ਥਾਣੇਦਾਰ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News