ਪੱਥਰਬਾਜ਼ਾਂ ਵਿਰੁੱਧ ਕੇਸ ਵਾਪਸ ਲੈਣ ਦਾ ਫੈਸਲਾ ਕੇਂਦਰ ਦੀ ਸਹਿਮਤੀ ਨਾਲ ਲਿਆ
Wednesday, Feb 07, 2018 - 07:45 AM (IST)

ਹੁਸ਼ਿਆਰਪੁਰ (ਅਸ਼ਵਨੀ) - ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ ਕਿਸੇ ਵੀ ਅੱਤਵਾਦੀ ਵਿਰੁੱਧ ਦਰਜ ਮਾਮਲਾ ਵਾਪਸ ਨਹੀਂ ਲਿਆ ਗਿਆ। ਬੀਤੀ ਰਾਤ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਿਰਮਲ ਸਿੰਘ ਨੇ ਕਿਹਾ ਕਿ ਪੱਥਰਬਾਜ਼ਾਂ ਵਿਰੁੱਧ ਕੇਸ ਵਾਪਸ ਲੈਣ ਦਾ ਫੈਸਲਾ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਗੁੰਮਰਾਹ ਨੌਜਵਾਨਾਂ ਨੂੰ ਰਚਨਾਤਮਕ ਕਾਰਜਾਂ 'ਚ ਭਾਗ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਸਪੱਸ਼ਟ ਕਰ ਦਿੱਤੀ ਗਈ ਹੈ ਕਿ ਗੋਲੀ ਚਲਾਉਣ ਵਾਲੇ ਅੱਤਵਾਦੀਆਂ ਨੂੰ ਜਵਾਬ ਵੀ ਬੰਦੂਕ ਨਾਲ ਹੀ ਦਿੱਤਾ ਜਾਵੇਗਾ। ਡਾ. ਨਿਰਮਲ ਸਿੰਘ ਨੇ ਕਿਹਾ ਕਿ ਸੈਨਾ ਦੇ ਇਕ ਮੇਜਰ ਤੇ ਕੁਝ ਹੋਰ ਸੈਨਿਕਾਂ ਵਿਰੁੱਧ ਦਰਜ ਕੀਤੀ ਗਈ ਐੱਫ. ਆਈ. ਆਰ. ਦਾ ਮਾਮਲਾ ਜਲਦ ਸੁਲਝਾ ਲਿਆ ਜਾਵੇਗਾ। ਜਿੰਨੀ ਦੇਰ ਤੱਕ ਮਾਮਲਾ ਪੈਡਿੰਗ ਹੈ, ਤਦ ਤੱਕ ਉਕਤ ਮੇਜਰ ਤੇ ਹੋਰ ਕਰਮਚਾਰੀਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ 'ਚ ਸੈਨਾ, ਬੀ. ਐੱਸ. ਐੱਫ਼. ਤੇ ਜੰਮੂ ਕਸ਼ਮੀਰ ਪੁਲਸ 'ਚ ਪੂਰਾ ਤਾਲਮੇਲ ਹੈ। ਇਸ ਕਾਰਨ ਪਿੱਛਲੇ ਕੁਝ ਸਮੇਂ ਦੌਰਾਨ ਰਾਜ 'ਚ 250 ਤੋਂ ਜ਼ਿਆਦਾ ਅੱਤਵਾਦੀ ਮੁੱਠਭੇੜ 'ਚ ਮਾਰੇ ਜਾ ਚੁੱਕੇ ਹਨ।