ਪੀ. ਓ. ਸਟਾਫ ਦੇ ਕਰਮਚਾਰੀਆਂ ਸਮੇਤ ਪੁਲਸ ਪਾਰਟੀ ''ਤੇ ਹਮਲਾ ਕਰਨ ਵਾਲੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ
Friday, Aug 11, 2017 - 04:19 PM (IST)

ਜਲਾਲਾਬਾਦ(ਨਿਖੰਜ ) – ਪਿੰਡ ਕਾਠਗੜ੍ਹ ਵਿਖੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਗਏ ਪੀÎ. ਓ. ਸਟਾਫ ਫਾਜ਼ਿਲਕਾ ਦੇ ਪੁਲਸ ਕਰਮਚਾਰੀਆਂ 'ਤੇ ਹਮਲਾ ਕਰਨ ਵਾਲੀ 1 ਔਰਤ ਸਮੇਤ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੋਣ ਦੀ ਸੂਚਨਾ ਮਿਲੀ ਹੈ।
ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਪੁਲਸ ਦੇ ਏ. ਐਸ. ਆਈ ਕਰਨੈਲ ਸਿੰਘ ਨੂੰ ਦਿੱਤੇ ਬਿਆਨਾਂ 'ਚ ਪੀ. ਓ. ਸਟਾਫ ਫਾਜ਼ਿਲਕਾ ਦੇ ਐਚ. ਸੀ. ਸੁਵਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਕਾਠਗੜ੍ਹ ਵਿਖੇ ਮਾਨਯੋਗ ਆਦਲਤ ਤੋਂ ਭਗੌੜਾ ਚੱਲ ਰਹੇ ਵਿਅਕਤੀ ਨੂੰ ਕਾਬੂ ਕਰਨ ਲਈ ਗਏ ਤਾਂ ਰਮੇਸ਼ ਸਿੰਘ ਊਰਫ ਮੌਸੀ ਪੁੱਤਰ ਰੇਸ਼ਮ ਸਿੰਘ, ਰਾਕੇਸ ਸਿੰਘ ਪੁੱਤਰ ਰੇਸ਼ਮ ਸਿੰਘ, ਭੋਲਾ ਬਾਈ ਪਤਨੀ ਸੁਰਜੀਤ ਸਿੰਘ, ਮਲਕੀਤ ਸਿੰਘ ਪੁੱਤਰ ਸੰਤਾ, ਮਾਨਕ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀਆਨ ਕਾਠਗੜ੍ਹ ਥਾਣਾ ਸਦਰ ਨੇ ਪੁਲਸ ਪਾਰਟੀ ਸਮੇਤ ਕਰਮਚਾਰੀਆਂ 'ਤੇ ਹਮਲਾ ਕਰਕੇ ਦੋਸ਼ੀ ਨੂੰ ਪੁਲਸ ਦੇ ਕਬਜ਼ੇ ਵਿੱਚੋਂ ਛੁਡਾ ਕੇ ਲੈ ਗਏ ਅਤੇ ਪੁਲਸ ਪਾਰਟੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਸਦਰ ਦੀ ਪੁਲਸ ਨੇ ਉਕਤ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।