ਕਾਰ-ਮੋਟਰਸਾਈਕਲ ਦੀ ਟੱਕਰ ਦੌਰਾਨ ਹੋਇਆ ਵੱਡਾ ਬਵਾਲ, ਕੀਤੀ ਹਵਾਈ ਫਾਈਰਿੰਗ (ਤਸਵੀਰਾਂ)
Sunday, Jul 28, 2019 - 12:50 PM (IST)

ਮੋਗਾ (ਵਿਪਨ) - ਮੋਗਾ ਦੇ ਰੇਲਵੇ ਰੋਡ 'ਤੇ ਸਥਿਤੀ ਉਸ ਸਮੇਂ ਗੰਭੀਰ ਹੋ ਗਈ ਜਦੋਂ ਕਾਰ ਅਤੇ ਮੋਟਰਸਾਈਕਲ 'ਚ ਹਲਕੀ ਟੱਕਰ ਹੋਣ ਕਾਰਨ ਵੱਡਾ ਬਵਾਲ ਖੜ੍ਹਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਟੱਕਰ ਹੋ ਜਾਣ ਤੋਂ ਬਾਅਦ ਗੁੱਸੇ 'ਚ ਆਏ ਕਾਰ ਸਵਾਰਾਂ ਨੇ ਮੋਟਰਸਾਈਕਲ ਚਾਲਕ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਣ 'ਤੇ ਪਿੱਛੋ ਆ ਰਹੇ ਮੋਟਰਸਾਈਕਲ ਸਵਾਰ ਦੇ ਪਿਤਾ ਨੇ ਕਾਰ ਸਵਾਰ ਵਿਅਕਤੀਆਂ ਨੂੰ ਮਾਮਲਾ ਸ਼ਾਂਤ ਕਰਨ ਲਈ ਕਿਹਾ ਪਰ ਹਾਲਾਤ ਖਰਾਬ ਹੁੰਦੇ ਦੇਖ ਉਕਤ ਵਿਅਕਤੀ ਨੇ ਆਪਣੀ ਪਿਸਤੋਲ ਕੱਢ ਕੇ ਹਵਾਈ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਹਵਾਈ ਕਰਦੇ ਹੋਏ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ, ਜੋ ਸੋਸ਼ਲ ਮੀਡੀਆ 'ਤੇ ਬੜੀ ਹੀ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਰਾਜ਼ੀਨਾਮਾ ਕਰਵਾ ਦਿੱਤਾ।