ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ

Sunday, Jun 27, 2021 - 02:39 PM (IST)

ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ

ਬਟਾਲਾ (ਬੇਰੀ) - ਬਟਾਲਾ ਦੇ ਕਾਹਨੂੰਵਾਨ ਰੋਡ ’ਤੇ ਇਕ ਨੌਜਵਾਨ ਦੀ ਕਾਰ ’ਚ ਭੇਤਭਰੀ ਹਾਲਤ ’ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਹਿਲੂਵਾਲ ਕਾਹਨੂੰਵਾਨ ਰੋਡ ਬਟਾਲਾ ਤੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ -  ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬਲਜਿੰਦਰ ਸਿੰਘ ਦੀ ਮਾਤਾ ਦਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਸਾਉਦੀ ਅਰਬ ’ਚ ਟਰਾਲਾ ਚਲਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਤੋਂ ਪੰਜਾਬ ’ਚ ਆਇਆ ਹੋਇਆ ਸੀ। ਬਲਜਿੰਦਰ ਸਿੰਘ ਪਿੰਡ ਦੇ ਹੀ ਇਕ ਮੁੰਡੇ ਨਾਲ ਆਪਣੀ ਸਵਿਫਟ ਕਾਰ ਨੰ. ਪੀ.ਬੀ.10.ਸੀ.ਐੱਫ. 2288 ’ਤੇ ਬਟਾਲਾ ’ਚ ਗੱਡੀ ਦੇਖਣ ਲਈ ਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ ਵੇਲੇ ਉਨ੍ਹਾਂ ਨੂੰ ਪੁਲਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ

ਇਸ ਸਬੰਧੀ ਥਾਣਾ ਸਿਟੀ ਦੀ ਐੱਸ.ਐੱਚ.ਓ. ਖੁਸ਼ਬੀਰ ਕੌਰ ਨੇ ਕਿਹਾ ਕਿ ਪੁਲਸ ਨੂੰ ਕੁਝ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਕਾਹਨੂੰਵਾਨ ਰੋਡ ’ਤੇ ਇਕ ਕਾਰ ’ਚ ਨੌਜਵਾਨ ਬੇਹੋਸ਼ ਹਾਲਤ ’ਚ ਪਿਆ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਗੱਡੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ’ਚ ਪਿਆ ਹੋਇਆ ਨੌਜਵਾਨ ਮ੍ਰਿਤਕ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।  

ਪੜ੍ਹੋ ਇਹ ਵੀ ਖ਼ਬਰ - ਜੈਪਾਲ ਭੁੱਲਰ ਦੇ ਸਾਥੀ ਭੱਲਾ ਸੇਖੂ ਨੇ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ


author

rajwinder kaur

Content Editor

Related News