ਕਾਰ ਸਲਿੱਪ ਹੋਣ ਨਾਲ ਬੁਰੀ ਤਰ੍ਹਾਂ ਨੁਕਸਾਨੀ; ਚਾਲਕ ਦਾ ਬਚਾਅ

Tuesday, Feb 13, 2018 - 02:36 AM (IST)

ਕੋਟ ਫ਼ਤੂਹੀ, (ਬਹਾਦਰ ਖਾਨ)- ਬਾਅਦ ਦੁਪਹਿਰ ਇਕ ਜੈਨ ਗੱਡੀ ਹੋ ਰਹੀ ਵਰਖਾ ਦੌਰਾਨ ਅਚਾਨਕ ਸਲਿਪ ਹੋਣ ਨਾਲ ਬਹਿਰਾਮ-ਮਾਹਿਲਪੁਰ ਸੜਕ ਨਾਲ ਲੱਗਦੇ ਗੰਦੇ ਪਾਣੀ ਦੇ ਨਾਲੇ ਵਿਚ ਡਿੱਗ ਕੇ ਪਲਟਣ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਚਾਲਕ ਦੇ ਮਾਮੂਲੀ ਸੱਟ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਵਿਜੈ ਬਾਬਾ ਦੀ ਜੈਨ ਗੱਡੀ ਪੀ. ਬੀ-10-ਬੀ-ਐੱਲ-9266, ਜਿਸ ਨੂੰ ਉਸ ਦਾ ਭਾਣਜਾ ਬਿੱਲਾ ਚਲਾ ਰਿਹਾ ਸੀ, ਉਹ ਕੋਟ ਫ਼ਤੂਹੀ ਤੋਂ ਲੜਕੀ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਸੀ।
ਜੋ ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਤੋਂ ਬਾਅਦ ਦੁਪਹਿਰ ਲਾਵਾਂ ਤੋਂ ਉਪਰੰਤ ਕਟਾਰੀਆ ਦੇ ਮੈਰਿਜ ਪੈਲੇਸ 'ਚ ਆਪਣੀ ਗੱਡੀ ਵਿਚ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਵਾਪਸ ਕੋਟ ਫ਼ਤੂਹੀ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਕੋਟਲਾ ਦੇ ਕਰੀਬ ਆਇਆ ਤਾਂ ਪੈ ਰਹੀ ਵਰਖਾ ਕਾਰਨ ਉਸ ਦੀ ਗੱਡੀ ਸੜਕ ਤੇ ਸਲਿਪ ਹੋ ਗਈ ਤੇ ਮੁੱਖ ਸੜਕ ਨਾਲ ਲੱਗਦੇ ਦਰੱਖਤ ਨਾਲ ਬੁਰੀ ਤਰ੍ਹਾਂ ਟਕਰਾ ਕੇ ਗੰਦੇ ਪਾਣੀ ਦੇ ਨਾਲੇ ਵਿਚ ਪਲਟ ਗਈ। ਜਦਕਿ ਇਸ ਘਟਨਾ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਚਾਲਕ ਦੇ ਸਿਰ ਵਿਚ ਮਾਮੂਲੀ ਸੱਟ ਲੱਗੀ।


Related News