ਚੱਲਦੀ ਕਾਰ ’ਚ ਅਚਾਨਕ ਬਲ਼ੇ ਅੱਗ ਦੇ ਭਾਂਬੜ, ਜਿਊਂਦੀ ਸੜੀ ਵਿਆਹੁਤਾ, ਕੁੱਛੜ ਚੁੱਕਿਆ ਪੁੱਤ ਵੀ ਝੁਲਸਿਆ

Tuesday, May 23, 2023 - 06:30 PM (IST)

ਚੱਲਦੀ ਕਾਰ ’ਚ ਅਚਾਨਕ ਬਲ਼ੇ ਅੱਗ ਦੇ ਭਾਂਬੜ, ਜਿਊਂਦੀ ਸੜੀ ਵਿਆਹੁਤਾ, ਕੁੱਛੜ ਚੁੱਕਿਆ ਪੁੱਤ ਵੀ ਝੁਲਸਿਆ

ਝੁਨੀਰ (ਸੰਦੀਪ ਮਿੱਤਲ) : ਬੀਤੀ ਰਾਤ ਮਾਨਸਾ ਤੋਂ ਝੁਨੀਰ ਵੱਲ ਆ ਰਹੀ ਅਲਟੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਵਿਚ ਇਹ ਹਾਦਸਾ ਵਾਪਰਿਆ ਉਸ ਸਮੇਂ ਕਾਰ ਵਿਚ ਪਰਿਵਾਰ ਦੇ ਚਾਰ ਜੀਅ ਸਵਾਰ ਸਨ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਵਿਆਹੁਤਾ ਲੜਕੀ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦਾ ਪਤੀ, 1 ਸਾਲ ਦਾ ਬੱਚਾ ਅਤੇ ਸੱਸ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਗਾੜੀ ਬੇਅਦਬੀ ਮਾਮਲੇ ’ਚ ਮੁੱਖ ਸਾਜ਼ਿਸ਼ਕਰਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

ਵੇਰਵੇ ਅਨੁਸਾਰ ਰਾਤ 11 ਵਜੇ ਦੇ ਕਰੀਬ ਮਾਨਸਾ ਤੋਂ ਝੁਨੀਰ ਵੱਲ ਇਕ ਕਾਰ ਆ ਰਹੀ ਸੀ। ਇਸ ਦੌਰਾਨ ਕਾਰ ਨੂੰ ਅਚਾਨਕ ਅੱਗ ਲੱਗ ਗਈ। ਉਸ ਵਿਚ ਇਕ ਵਿਆਹੁਤਾ ਸੀਮਾ ਰਾਣੀ ਪਤਨੀ ਤਰੁਣ ਤਾਇਲ ਦੀ ਮੌਤ ਹੋ ਗਈ। ਜਦਕਿ ਉਸ ਦੀ ਕੁੱਛੜ ਚੁੱਕੇ ਹੋਏ ਬੱਚੇ ਸੰਚਿਤ ਤਾਇਲ ਨੂੰ ਬਚਾ ਲਿਆ ਗਿਆ। ਮ੍ਰਿਤਕ ਦੇ ਪਤੀ ਤਰੁਣ ਤਾਇਲ, ਸੱਸ ਦਰਸ਼ਨਾ ਰਾਣੀ ਵੀ ਝੁਲਸ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ਪਰ ਅਜੇ ਤੱਕ ਗੱਡੀ ਨੂੰ ਅੱਗ ਲੱਗਣ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਪਹਿਲਾਂ ਕਿਸੇ ਵਾਹਨ ਨਾਲ ਟਕਰਾਈ ਹੈ ਪਰ ਅਸਲੀ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗਣਗੇ। ਮ੍ਰਿਤਕਾ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਕੇਸ ’ਚ ਪੁਲਸ ਵਲੋਂ ਅਦਾਲਤ ’ਚ ਚਲਾਨ ਪੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News