ਪਲਾਟ ''ਚ ਖੜ੍ਹੀ ਕਾਰ ਨੂੰ ਲੱਗੀ ਅੱਗ, ਗੁਆਂਢੀ ''ਤੇ ਜਤਾਇਆ ਸ਼ੱਕ

Monday, Oct 30, 2017 - 10:56 AM (IST)

ਪਲਾਟ ''ਚ ਖੜ੍ਹੀ ਕਾਰ ਨੂੰ ਲੱਗੀ ਅੱਗ, ਗੁਆਂਢੀ ''ਤੇ ਜਤਾਇਆ ਸ਼ੱਕ

ਜਲੰਧਰ(ਪ੍ਰੀਤ)— ਇਥੋਂ ਦੇ ਅਵਤਾਰ ਨਗਰ ਦੀ ਗਲੀ ਨੰਬਰ 13 'ਚ ਸਥਿਤ ਨਿਊ ਅਵਤਾਰ ਨਗਰ 'ਚ ਮਸ਼ਹੂਰ ਰਾਜ ਸਾਬਣ ਬਣਾਉਣ ਵਾਲੇ ਦੀਪਕ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਮਕਾਨ ਨੰਬਰ 148 ਨੇ ਦੱਸਿਆ ਕਿ ਉਹ ਐਤਵਾਰ ਦੇਰ ਰਾਤ 10.30 ਵਜੇ ਘਰ ਵਾਪਸ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਇੰਡੀਕਾ ਵਿਸਤਾ ਗੱਡੀ (ਪੀ.ਬੀ.08 ਸੀ.ਵੀ.1678) ਪਲਾਟ ਦੇ ਬਾਹਰ ਖੜ੍ਹੀ ਕਰ ਦਿੱਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਵੇਰ ਹੁੰਦੇ ਹੀ ਗਲੀ 'ਚ ਆਈ ਸਫਾਈ ਕਰਮਚਾਰੀ ਨੇ ਦੱਸਿਆ ਕਿ ਤੁਹਾਡੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਅਤੇ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਦੀਪਕ ਨੇ ਦੱਸਿਆ ਕਿ ਕਿਸੇ ਗੁਆਂਢੀ ਨੇ ਵੀ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਮੌਕੇ 'ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਗੱਡੀ ਪੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਥਾਣਾ ਭਾਰਗਵ ਕੈਂਪ ਦੇ ਏ. ਐੱਸ. ਆਈ. ਹਰਦੇਵ ਸਿੰਘ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੀਪਕ ਨੇ ਦੱਸਿਆ ਕਿ ਉਨ੍ਹਾਂ ਨੂੰ ਪਲਾਟ ਦੇ ਨਾਲ ਲੱਗਦੇ ਗੁਆਂਢੀ 'ਤੇ ਸ਼ੱਕ ਹੈ ਕਿਉਂਕਿ ਰਾਤ ਨੂੰ ਹੀ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਨਾਲ ਬਹਿਸ ਹੋਈ ਸੀ। ਪੁਲਸ ਮੁਤਾਬਕ ਅਜੇ ਜਾਂਚ ਜਾਰੀ ਹੈ।  


Related News