ਦੋਰਾਹਾ 'ਚ ਵੱਡਾ ਹਾਦਸਾ : ਨਹਿਰ 'ਚ ਡਿੱਗੀ ਆਲਟੋ ਕਾਰ, ਮੌਕੇ 'ਤੇ ਹੀ 2 ਲੋਕਾਂ ਦੀ ਮੌਤ (ਤਸਵੀਰਾਂ)
Thursday, Jun 29, 2023 - 03:40 PM (IST)
ਦੋਰਾਹਾ (ਵਿਪਨ) : ਦੋਰਾਹਾ ਦੀ ਸਰਹਿੰਦ ਨਹਿਰ 'ਚ ਇਕ ਆਲਟੋ ਕਾਰ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਦੌਰਾਨ ਇਕ ਬਜ਼ੁਰਗ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ। ਉਕਤ ਮ੍ਰਿਤਕ ਬਜ਼ੁਰਗ ਮੋਗਾ ਦੇ ਦੱਸੇ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਥਲੀ ਨਹਿਰ ਦੇ ਪੁਲ ਨੇੜੇ ਇੱਕ ਆਲਟੋ ਕਾਰ ਨਹਿਰ 'ਚ ਡਿੱਗਣ ਨਾਲ ਰੌਲਾ ਪੈ ਗਿਆ। ਨੇੜੇ ਹੀ ਚੌਂਕ 'ਚ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਗੁਰਦੀਪ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਕਾਰ ਨੂੰ ਰੱਸਿਆਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਉਦੋਂ ਤੱਕ ਕਾਰ 'ਚ ਸਵਾਰ ਦੋਵੇਂ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)
ਗੋਤਾਖੋਰ ਘੋਗਾ ਸਿੰਘ ਨੇ ਦੱਸਿਆ ਕਿ ਪੁਲਸ ਉਸ ਨੂੰ ਆਪਣੇ ਨਾਲ ਕਾਰ 'ਚ ਬਿਠਾ ਕੇ ਮੌਕੇ ’ਤੇ ਲੈ ਕੇ ਗਈ। ਜਦੋਂ ਨਹਿਰ 'ਚ ਗੋਤਾ ਲਾਇਆ ਗਿਆ ਤਾਂ ਕਾਰ ਦਾ ਪਤਾ ਲੱਗਿਆ। ਇਸ ਤੋਂ ਬਾਅਦ ਕਾਰ ਨੂੰ ਰੱਸਿਆਂ ਨਾਲ ਬਾਹਰ ਕੱਢਿਆ ਗਿਆ। ਇਸ 'ਚ ਸਵਾਰ ਬਜ਼ੁਰਗ ਵਿਅਕਤੀ ਅਤੇ ਔਰਤ ਦੀ ਮੌਤ ਹੋ ਗਈ ਸੀ। ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦਿਆਂ ਹੀ ਕਾਰ ਨੂੰ ਬਾਹਰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਘਰ 'ਚ ਰਾਤ ਭਰ ਬੇਹੋਸ਼ ਪਿਆ ਰਿਹਾ ਮੁੰਡਾ, ਸਵੇਰ ਤੱਕ ਨੀਲਾ ਪੈ ਗਿਆ ਪੂਰਾ ਸਰੀਰ, ਪੈ ਗਿਆ ਚੀਕ-ਚਿਹਾੜਾ
ਕਾਰ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ 'ਚ ਸਵਾਰ ਦੋ ਜਣੇ ਨਹੀਂ ਬਚ ਸਕੇ। ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਜਿਸ ਥਾਂ ਤੋਂ ਕਾਰ ਨਹਿਰ 'ਚ ਡਿੱਗੀ, ਉੱਥੇ ਕੋਈ ਪੱਥਰ ਨਹੀਂ ਸੀ ਅਤੇ ਨਾ ਹੀ ਜ਼ਿਆਦਾ ਆਵਾਜਾਈ ਸੀ। ਇਸ ਕਾਰਨ ਪੁਲਸ ਦੋ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਖ਼ੁਦਕੁਸ਼ੀ। ਆਲੇ-ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਹੈ। ਪੁਲਸ ਨੇ ਇਸ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ। ਦੋਰਾਹਾ ਥਾਣੇ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਪਹਿਲਾ ਕੰਮ ਮ੍ਰਿਤਕਾਂ ਦੀ ਪਛਾਣ ਕਰਨਾ ਹੈ। ਸ਼ਨਾਖਤ ਤੋਂ ਬਾਅਦ ਕਾਫੀ ਹੱਦ ਤੱਕ ਮਾਮਲੇ ਦਾ ਪਤਾ ਲੱਗ ਜਾਵੇਗਾ। ਕਾਰ ਨਹਿਰ 'ਚ ਕਿਵੇਂ ਡਿੱਗੀ, ਇਸ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ