ਦਸੂਹਾ ਦੇ ਗਰਨਾ ਸਾਹਿਬ ਨਜ਼ਦੀਕ ਕਾਰ 'ਚੋਂ ਲਾਸ਼ ਤੇ 3 ਦੇਸੀ ਪਿਸਤੌਲ ਮਿਲੇ
Friday, Feb 22, 2019 - 07:00 PM (IST)
ਦਸੂਹਾ (ਝਾਵਰ) : ਸ਼ੁੱਕਰਵਾਰ ਸਵੇਰੇ ਦਸੂਹਾ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ 'ਤੇ ਦਸੂਹਾ-ਗਰਨਾ ਸਾਹਿਬ ਭੂਸ਼ਾ ਮਿਆਣੀ ਲਿੰਕ ਰੋਡ 'ਤੇ ਲੋਕਾਂ ਨੇ ਸਵੇਰੇ ਇਕ ਸਿਟੀ ਹਾਂਡਾ ਕਾਰ (ਪੀ.ਬੀ 02 ਏ.ਆਰ 7329) 'ਚੋਂ ਇਕ ਵਿਅਕਤੀ ਦੀ ਲਾਸ਼ ਦੇਖੀ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਐੱਸ.ਐੱਸ.ਪੀ. ਹੁਸ਼ਿਆਰਪੁਰ ਜੇ ਏਲੀਚੇਲਿਅਨ, ਐੱਸ. ਪੀ. ਡੀ. ਧਰਮਵੀਰ ਤੇ ਥਾਣਾ ਮੁਖੀ ਦਸੂਹਾ ਜੋਗਿੰਦਰ ਸਿੰਘ ਮੌਕੇ 'ਤੇ ਪਹੁੰਚ ਗੱਡੀ 'ਚੋਂ 3 ਦੇਸੀ ਪਿਸਤੌਲ, 6 ਵੱਡੇ ਕਾਰਤੂਸ, 8 ਛੋਟੇ ਕਾਰਤੂਸ ਬਰਾਮਦ ਕੀਤੇ ਅਤੇ ਆਰ.ਸੀ ਮਿਲ ਹੈ। ਉਸ ਅਨੁਸਾਰ ਕਾਰ ਮ੍ਰਿਤਕ ਦੇ ਰਿਸ਼ੇਤਦਾਰ ਪਿੰਡ ਨੰਗਲ ਅਵਾਣਾ ਦੀ ਹੈ। ਮ੍ਰਿਤਕ ਦੀ ਪੈਂਟ 'ਚੋਂ 9 ਗ੍ਰਾਮ ਨਸ਼ੀਲਾ ਪਾਊਡਰ ਤੇ ਮੋਬਾਇਲ ਬਰਾਮਦ ਹੋਇਆ ਤੇ ਗੱਡੀ 'ਚੋਂ ਇਕ ਸ਼ਰਾਬ ਦੀ ਬੋਰਤ ਵੀ ਬਰਾਮਦ ਹੋਈ ਹੈ।
ਐੱਸ. ਪੀ. ਡੀ. ਧਰਮਵੀਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਪੁਲਸ ਪਾਰਟੀਆਂ ਇਸ ਕਤਲ ਦੀ ਜਾਂਚ ਸਬੰਧੀ ਵੱਖ-ਵੱਖ ਥਾਵਾਂ 'ਤੇ ਭੇਜੀਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਤੇ ਭੈਣ ਸੁਖਵਿੰਦਰ ਨੇ ਕੀਤੀ ਹੈ, ਜਿਸ ਦੀ ਪਹਿਚਾਣ ਸਰਬਜੀਤ ਸਿੰਘ ਉਰਫ਼ ਕਾਲੀ ਪੁੱਤਰ ਦਲਜੀਤ ਸਿੰਘ ਲੁਬਾਣਾ ਵਾਸੀ ਬਿਸ਼ਨਪੁਰ ਨਜ਼ਦੀਕ ਮੁਕੇਰੀਆਂ ਵਜੋਂ ਹੋਈ ਹੈ। ਇਸ ਵਿਰੁੱਧ ਥਾਣਾ ਮੁਕੇਰੀਆਂ ਵਿਖੇ ਐੱਫ.ਆਈ ਆਰ ਨੰ 185, 3 ਦਸੰਬਰ 2014 ਧਾਰਾ 382, 34 ਆਈ.ਪੀ.ਸੀ, ਐੱਫ.ਆਈ.ਆਰ ਨੰ 186 ਅਧੀਨ ਥਾਣਾ ਮੁਕੇਰੀਆਂ, ਨਸ਼ਾ ਐਕਟ, ਐੱਫ.ਆਈ.ਆਰ ਨੰ 16 ਮਿਤੀ 15-4-18 ਅਧੀਨ ਧਾਰਾ 447, 427 ਆਈ.ਪੀ.ਸੀ ਥਾਣਾ ਤਲਵਾੜਾ, ਐੱਫ਼.ਆਈ.ਆਰ. ਨੰ 49, ਮਿਤੀ 2 ਸਤੰਬਰ 2018 ਅਧੀਨ ਧਾਰਾ 307, 34 ਆਈ.ਪੀ.ਸੀ ਥਾਣਾ ਤਲਵਾੜਾ, ਐਫ.ਆਈ.ਆਰ 69 ਮਿਤੀ 9 ਦਸੰਬਰ 2018, ਧਾਰਾ 307, 34 ਆਈ.ਪੀ.ਸੀ ਥਾਣਾ ਤਲਵਾੜਾ, ਐੱਫ.ਆਈ.ਆਰ ਨੰਬਰ 86 ਮਿਤੀ 17 ਮਈ 2018 ਧਾਰਾ 307, 34 ਆਈ.ਪੀ.ਸੀ ਤੇ ਆਮਰਜ ਐਕਟ ਅਧੀਨ ਥਾਣਾ ਮੁਕੇਰੀਆਂ ਵਿਖੇ ਕੇਸ ਦਰਜ ਹਨ।
ਪੁਲਸ ਵਾਰਦਾਤ ਸਬੰਧੀ ਜਾਣਕਾਰੀ ਬਾਅਦ 'ਚ ਦੇਵੇਗੀ ਤੇ ਘਟਨਾਂ ਦੀ ਜਾਂਚ ਪੁਲਸ ਅਧਿਕਾਰੀ ਕਰ ਰਹੇ ਹਨ ਕਿ ਵਾਰਦਾਤ ਇਸ ਦੇ ਸਾਥੀਆਂ ਨੇ ਕੀਤੀ ਜਾਂ ਹੋਰ ਕਿਸੇ ਹੋਰ ਨੇ, ਜਦਕਿ ਗੱਡੀ 'ਚੋਂ 3 ਹਥਿਆਰ ਮਿਲਣ ਨਾਲ ਘਟਨਾ ਕਾਫ਼ੀ ਅਹਿਮ ਦੱਸੀ ਜਾ ਰਹੀ ਹੈ। ਜਦਕਿ ਇਹ ਕਈ ਕੇਸਾਂ 'ਚ ਪੁਲਸ ਤੋਂ ਭਗੌੜਾ ਸੀ ਤੇ ਪੁਲਸ ਇਸ ਦੀ ਭਾਲ ਕਰ ਰਹੀ। ਇਸ ਸਬੰਧੀ ਥਾਣਾ ਦਸੂਹਾ 'ਚ ਕੇਸ ਦਰਜ ਕਰ ਲਿਆ ਗਿਆ ਹੈ।