ਕੈਂਟਰ ਨਾਲ ਟਕਰਾਈ ਕਾਰ, ਔਰਤ ਦੀ ਮੌਤ
Tuesday, Feb 16, 2021 - 11:13 PM (IST)
![ਕੈਂਟਰ ਨਾਲ ਟਕਰਾਈ ਕਾਰ, ਔਰਤ ਦੀ ਮੌਤ](https://static.jagbani.com/multimedia/2021_2image_16_24_425134273accident.jpg)
ਸਮਾਣਾ, (ਦਰਦ)- ਧੁੰਦ ਕਾਰਣ ਸਮਾਣਾ–ਪਾਤਡ਼ਾ ਸਡ਼ਕ ’ਤੇ ਸਡ਼ਕ ਕਿਨਾਰੇ ਕੈਂਟਰ ਨਾਲ ਕਾਰ ਟਕਰਾਅ ਗਈ, ਜਿਸ ’ਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਲੋਕ ਵਾਲ-ਵਾਲ ਬਚ ਗਏ। ਇਸ ਸਬੰਧੀ ਜਾਂਚ ਅਧਿਕਾਰੀ ਮਵੀ ਚੌਂਕੀ ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਯੁਗਰਾਜ ਸਿੰਘ ਵਾਸੀ ਕਡ਼ਿਆਲ (ਦਿਡ਼੍ਹਬਾ) ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਪਤਨੀ ਜਸਪ੍ਰੀਤ ਕੌਰ, ਭਾਬੀ ਰਾਜਵੀਰ ਕੌਰ ਅਤੇ ਸਾਲ ਦੀ ਬੱਚੀ ਨਾਲ ਗੁਰਦੁਆਰਾ ਦੁੂਖਨਿਵਾਰਨ ਸਾਹਿਬ ਵਿਖੇ ਮਥਾ ਟੇਕਣ ਤੋਂ ਬਾਅਦ ਕਾਰ ਰਾਹੀਂ ਵਾਪਸ ਪਿੰਡ ਜਾ ਰਹੇ ਸੀ। ਇਸ ਦੌਰਾਨ ਜਦੋਂ ਤਡ਼ਕ ਸਵੇਰੇ 3 ਵਜੇ ਦੇ ਕਰੀਬ ਉਹ ਪਿੰਡ ਪ੍ਰੇਮ ਸਿੰਘ ਵਾਲਾ ਦੇ ਨਜ਼ਦੀਕ ਪਹੁੰਚੇ ਤਾਂ ਧੁੰਦ ਕਾਰਣ ਸਡ਼ਕ ਕਿਨਾਰੇ ਖਡ਼੍ਹੇ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਣ ਜਸਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਹਾਦਸੇ ਤੋਂ ਬਾਅਦ ਚਾਲਕ ਕੈਂਟਰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਕੈਂਟਰ ਚਾਲਕ ਵਿਰੁੱਧ ਮਾਮਲ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।