ਸੜਕ ''ਤੇ ਚਲਦੀ ਕਾਰ ਬਣ ਗਈ ਅੱਗ ਦਾ ਗੋਲ਼ਾ, ਦੇਖੋ ਅੱਗ ਦੀਆਂ ਨਿਕਲਦੀਆਂ ਲਾਟਾਂ (ਵੀਡੀਓ)

Friday, Dec 16, 2022 - 01:37 AM (IST)

ਸੜਕ ''ਤੇ ਚਲਦੀ ਕਾਰ ਬਣ ਗਈ ਅੱਗ ਦਾ ਗੋਲ਼ਾ, ਦੇਖੋ ਅੱਗ ਦੀਆਂ ਨਿਕਲਦੀਆਂ ਲਾਟਾਂ (ਵੀਡੀਓ)

ਜਲੰਧਰ (ਵਰੁਣ) : 66 ਫੁੱਟੀ ਰੋਡ ’ਤੇ ਤਾਜ ਰੈਸਟੋਰੈਂਟ ਨੇੜੇ ਓਵਰਹੀਟ ਹੋਣ ’ਤੇ ਇਕ ਗੱਡੀ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਚੰਗੀ ਕਿਸਮਤ ਨੂੰ ਅੱਗ ਲੱਗਣ ਤੋਂ ਕੁਝ ਸੈਕਿੰਡ ਪਹਿਲਾਂ ਹੀ ਕਾਰ ਚਾਲਕ ਬਾਹਰ ਆ ਗਿਆ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਅੱਗ ਦੀ ਲਪੇਟ 'ਚ ਆਈ ਕਾਰ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ : ਹੈਰੋਇਨ ਸਮੇਤ ਫੜੇ ਗਏ ਨੌਜਵਾਨ ਦੀ ਮੌਤ, ਹਸਪਤਾਲ 'ਚ ਪਰਿਵਾਰ ਨੇ ਕੀਤਾ ਹੰਗਾਮਾ, ਪੜ੍ਹੋ ਪੂਰਾ ਮਾਮਲਾ

ਅਰਬਨ ਅਸਟੇਟ ਦੇ ਰਹਿਣ ਵਾਲੇ ਕਾਰ ਚਾਲਕ ਨੇ ਦੱਸਿਆ ਕਿ ਕਾਰ ਚਲਾਉਂਦਿਆਂ ਅਚਾਨਕ ਓਵਰਹੀਟ ਦਾ ਸਾਈਨ ਆਇਆ, ਜਿਸ ਕਾਰਨ ਉਸ ਨੇ ਤਾਜ ਰੈਸਟੋਰੈਂਟ ਨੇੜੇ ਇਕ ਗੈਰੇਜ ਖੁੱਲ੍ਹਿਆ ਦੇਖਿਆ। ਅਜੇ ਉਹ ਗੈਰੇਜ ਦੇ ਨੇੜੇ ਪਹੁੰਚਿਆ ਹੀ ਸੀ ਕਿ ਕਾਰ ਦੇ ਬੋਨਟ 'ਚੋਂ ਧੂੰਆਂ ਨਿਕਲਣ ਲੱਗਾ। ਉਸ ਨੇ ਜਿਉਂ ਹੀ ਗੈਰੇਜ ਦੇ ਬਾਹਰ ਗੱਡੀ ਖੜ੍ਹੀ ਕੀਤੀ ਤੇ ਬਾਹਰ ਆਇਆ ਤਾਂ ਉਸੇ ਸਮੇਂ ਇਕ ਧਮਾਕਾ ਹੋਇਆ ਅਤੇ ਗੱਡੀ ਨੂੰ ਅੱਗ ਲੱਗ ਗਈ।

ਇਹ ਵੀ ਪੜ੍ਹੋ : ਅਵਾਰਾ ਪਸ਼ੂ ਨੇ ਔਰਤ 'ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ

ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ ’ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਗਿਆ। ਵਿਭਾਗ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ ਪਰ ਉਸ ਤੋਂ ਪਹਿਲਾਂ ਇਕ ਹੋਰ ਧਮਾਕਾ ਹੋਇਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਪੂਰੀ ਕਾਰ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ। ਕਾਰ ਚਾਲਕ ਨੇ ਦੱਸਿਆ ਕਿ ਗੱਡੀ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਾਮਾਨ ਵੀ ਸੀ, ਜਿਹੜਾ ਕਾਰ ਦੇ ਨਾਲ ਹੀ ਸੜ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News