ਮੁੱਖ ਸੜਕ ''ਤੇ ਪਾਣੀ ਖੜ੍ਹਾ ਹੋਣ ਨਾਲ ਕਾਰ ਹਾਦਸੇ ਦਾ ਸ਼ਿਕਾਰ
Tuesday, Aug 16, 2022 - 03:03 PM (IST)

ਭੁੱਚੋ ਮੰਡੀ (ਨਾਗਪਾਲ) : ਕਰੋੜਾ ਰੁਪਏ ਦੀ ਲਾਗਤ ਨਾਲ ਬਣਾਏ ਕੌਮੀ ਸ਼ਾਹ ਮਾਰਗ ਦਾ ਡਰੇਨ ਸਿਸਟਮ ਠੱਪ ਹੋਣ ਕਰਕੇ ਮੁੱਖ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ ਅਤੇ ਇਹ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਬੀਤੀ ਰਾਤ ਪਏ ਮੀਂਹ ਨਾਲ ਇਸ ਸੜਕ 'ਤੇ ਭਰੇ ਪਾਣੀ ਕਾਰਨ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਬਠਿੰਡਾ ਜਾ ਰਹੀ ਕਾਰ ਪਿੰਡ ਭੁੱਚੋ ਖੁਰਦ ਕੋਲ ਸੜਕ 'ਤੇ ਲੰਘਣ ਲੱਗੀ ਤਾਂ ਸੜਕ ਦਾ ਪਾਣੀ ਫਰੰਟ ਸ਼ੀਸੇ 'ਤੇ ਆ ਗਿਆ।
ਇਸ ਕਾਰਨ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਕਰਯੋਗ ਹੈ ਕਿ ਇਸ ਥਾਂ 'ਤੇ ਲੱਗੀਆਂ ਸਟਰੀਟ ਲਾਈਟਾਂ ਵੀ ਅਕਸਰ ਬੰਦ ਰਹਿੰਦੀਆਂ ਹਨ। ਲੋਕਾਂ ਨੇ ਮੰਗ ਕੀਤੀ ਸੜਕ ਦਾ ਡਰੇਨ ਸਿਸਟਮ ਠੀਕ ਕੀਤਾ ਜਾਵੇ ਅਤੇ ਬੰਦ ਪਈਆ ਲਾਈਟਾਂ ਠੀਕ ਕੀਤੀਆਂ ਜਾਣ।