ਕਾਰ-ਮੋਟਰਸਾਈਕਲ ਟੱਕਰ ''ਚ ਤਿੰਨ ਜ਼ਖਮੀ

Wednesday, Jan 31, 2018 - 06:18 PM (IST)

ਕਾਰ-ਮੋਟਰਸਾਈਕਲ ਟੱਕਰ ''ਚ ਤਿੰਨ ਜ਼ਖਮੀ

ਬਟਾਲਾ (ਬੇਰੀ) - ਮੰਗਲਵਾਰ ਰਾਤ ਕਾਦੀਆਂ ਚੂੰਗੀ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਤਿੰਨ ਨੌਜਵਾਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮੰਟੂ ਪੁੱਤਰ ਸੁਰੇਸ਼ ਮੰਡਲ, ਛੋਟੂ ਪੁੱਤਰ ਸੱਤੀ ਕੁਮਾਰ ਮੰਡਲ ਅਤੇ ਰਵਿੰਦਰ ਮੰਡਲ ਪੁੱਤਰ ਯੋਗੇਸ਼ ਮੰਡਲ ਵਾਸੀ ਬਗਵਾ, ਥਾਣਾ ਫੁਲਕਾ, ਜ਼ਿਲਾ ਕਟਿਹਾਰ ਸਟੇਟ ਬਿਹਾਰ, ਹਾਲ ਵਾਸੀਆਨ ਗੁਰੂ ਨਾਨਕ ਨਗਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਧੁੱਪਸੜ੍ਹੀ ਤੋਂ ਲੇਬਰ ਦਾ ਕੰਮ ਕਰਕੇ ਵਾਪਸ ਪਰਤ ਰਹੇ ਸਨ। ਜਦੋਂ ਇਹ ਕਾਦੀਆਂ ਚੂੰਗੀ ਕੋਲ ਪਹੁੰਚੇ ਤਾਂ ਇਸੇ ਦੌਰਾਨ ਇਕ ਤੇਜ਼ ਰਫਤਾਰ ਕਾਰ ਨਾਲ ਅਚਾਨਕ ਟੱਕਰ ਹੋ ਗਈ, ਜਿਸਦੇ ਸਿੱਟੇ ਵਜੋਂ ਉਕਤ ਤਿੰਨੋਂ ਜ਼ਖਮੀ ਹੋ ਗਏ ਜਿੰਨ੍ਹਾਂ 'ਚੋਂ ਦੋ ਜਣਿਆਂ ਮੰਟੂ ਤੇ ਛੋਟੂ ਦੀਆਂ ਲੱਤਾਂ ਟੁੱਟ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਗੁਰਮਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨ ਆਪਣੇ ਕਬਜ਼ੇ 'ਚ ਲੈ ਲਏ ਹਨ ਜਦਕਿ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।


Related News