ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

Monday, Aug 06, 2018 - 03:01 PM (IST)

ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

ਫ਼ਿਰੋਜ਼ਪੁਰ (ਕੁਮਾਰ) : ਪਿੰਡ ਸੁਰ ਸਿੰਘ ਵਾਲਾ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਏ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਦੇ ਜ਼ਖਮੀ ਹੋ ਗਈ। ਇਸ ਸੰਬੰਧੀ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਸ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦੱਈ ਨਿਰਮਲ ਸਿੰਘ ਪੁੱਤਰ ਨਿਆਮਤ ਵਾਸੀ ਫਰੀਦੇ ਵਾਲਾ ਉਤਾੜ ਨੇ ਦੱਸਿਆ ਕਿ ਉਸਦਾ ਚਾਚਾ ਸੋਨਾ ਸਿੰਘ ਸਮੇਤ ਆਪਣੀ ਨੂੰਹ ਪਰਮਜੀਤ ਕੌਰ ਤੇ ਪੋਤਰਾ ਗੁਰਸਾਂਝ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜ਼ੀਰਾ ਸਾਈਡ ਨੂੰ ਜਾ ਰਹੇ ਸੀ ਤੇ ਜਦੋਂ ਉਹ ਮੇਨ ਗੇਟ ਸੁਰ ਸਿੰਘ ਵਾਲਾ ਸਾਹਮਣੇ ਪੁੱਜੇ ਤਾਂ ਇਕ ਕਾਰ ਇੰਡੀਕਾ ਨੰ: ਪੀ.ਬੀ. 03 ਕਿਊ-1766 ਜਿਸ ਨੂੰ ਨਾਮਲੂਮ ਵਿਅਕਤੀ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ, ਨੇ ਉਨ੍ਹਾਂ ਦੇ ਮੋਟਰਸਾਈਕਲ ਵਿਚ ਮਾਰੀ ਤੇ ਇਸ ਹਾਦਸੇ ਦੌਰਾਨ ਸੋਨਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਰਮਜੀਤ ਕੌਰ ਜ਼ਖਮੀ ਹੋ ਗਈ ਤੇ ਦੋਸ਼ੀ ਮੌਕੇ 'ਤੇ ਕਾਰ ਛੱਡ ਕੇ ਭੱਜ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


Related News