ਦੋ ਕਾਰਾਂ ਦੀ ਭਿਆਨਕ ਟੱਕਰ ’ਚ ਇਕ ਦੀ ਮੌਤ

Monday, Aug 09, 2021 - 01:44 PM (IST)

ਦੋ ਕਾਰਾਂ ਦੀ ਭਿਆਨਕ ਟੱਕਰ ’ਚ ਇਕ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, ਮੰਡੀ ਲੱਖੇਵਾਲੀ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਪਿੰਡ ਝਬੇਲਵਾਲੀ ਕੋਲ ਦੋ ਕਾਰਾਂ ਦੀ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ। ਹਰਜਿੰਦਰ ਸਿੰਘ ਨਿਵਾਸੀ ਝਬੇਲਵਾਲੀ ਨੇ ਦੱਸਿਆ ਕਿ ਉਸਦਾ ਤਾਇਆ ਕਾਰ ’ਤੇ ਜਾ ਰਿਹਾ ਸੀ ਅਤੇ ਉਹ ਦਲਜੀਤ ਸਿੰਘ ਨਾਲ ਪਿੱਛੇ ਮੋਟਰ ਸਾਇਕਲ ’ਤੇ ਆ ਰਹੇ ਸੀ। ਉਨ੍ਹਾਂ ਨੇ ਮੰਡੀ ਬਰੀਵਾਲਾ ਵਿਖੇ ਕੰਮ ਜਾਣਾ ਸੀ ਪਰ ਮੇਨ ਰੋਡ ’ਤੇ ਕੋਟਕਪੂਰਾ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਸ ਦੌਰਾਨ ਉਸਦਾ ਤਾਇਆ ਬਲਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਲਈ ਹਸਪਤਾਲ ਲੈ ਜਾ ਰਹੇ ਸੀ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਥਾਣਾ ਬਰੀਵਾਲਾ ਪੁਲਸ ਨੇ ਦੂਜੀ ਕਾਰ ਚਾਲਕ ਲਖਵਿੰਦਰ ਸਿੰਘ ਨਿਵਾਸੀ ਟੀਚਰ ਕਲੋਨੀ ਫਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News