ਕਾਰ-ਮੋਟਰਸਾਈਕਲ ਟੱਕਰ ''ਚ ਇਕ ਦੀ ਮੌਤ

Friday, Aug 09, 2019 - 04:44 PM (IST)

ਕਾਰ-ਮੋਟਰਸਾਈਕਲ ਟੱਕਰ ''ਚ ਇਕ ਦੀ ਮੌਤ

ਗੁਰਦਾਸਪੁਰ (ਹਰਮਨਪ੍ਰੀਤ) : ਦੋ ਦਿਨ ਪਹਿਲਾਂ ਹਰਚੋਵਾਲ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਕਾਰਨ ਪੁਲਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੇਜਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਭਰਥ ਨੇ ਦੱਸਿਆ ਕਿ ਉਸਦਾ ਪਿਤਾ ਰਤਨ ਸਿੰਘ ਪੁੱਤਰ ਗੇਜਾ ਸਿੰਘ ਅਤੇ ਉਸਦਾ ਚਾਚਾ ਸੰਤੋਖ ਸਿੰਘ ਵਾਸੀ ਆਲਮਾ ਆਪਣੇ ਮੋਟਰਸਾਇਕਲ 'ਤੇ ਭੈਣੀ ਮੀਆਂ ਖਾਂ ਜਾ ਰਹੇ ਸਨ। 

ਸ਼ਾਮ ਨੂੰ 7.20 ਵਜੇ ਦੇ ਕਰੀਬ ਜਦੋਂ ਉਹ ਹਰਚੋਵਾਲ ਨੇੜੇ ਤੁਗਲਵਾਲ ਤੋਂ ਅੱਧਾ ਕਿਲੋਮੀਟਰ ਦੂਰ ਪਹੁੰਚੇ ਤਾਂ ਸਾਹਮਣੇ ਤੋਂ ਸਤੀਸ਼ ਕੁਮਾਰ ਪੁੱਤਰ ਸ਼ਿੰਗਾਰਾ ਰਾਮ ਵਾਸੀ ਮੁਹੱਲਾ ਸੰਤਨਗਰ ਕਾਦੀਆਂ ਆਪਣੀ ਕਾਰ ਨੰਬਰ ਪੀ.ਬੀ-18-1705 'ਤੇ ਸਵਾਰ ਹੋ ਕੇ ਆ ਰਿਹਾ ਸੀ। ਇਸ ਕਾਰ ਚਾਲਕ ਨੇ ਬਿਨਾਂ ਹਾਰਨ ਦਿੱਤੇ ਆਪਣੀ ਕਾਰ ਉਸਦੇ ਪਿਤਾ ਦੇ ਮੋਟਰਸਾਈਕਲ 'ਚ ਮਾਰ ਦਿੱਤੀ। ਜਿਸ ਦੌਰਾਨ ਉਸਦੇ ਪਿਤਾ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਉੱਕਤ ਕਾਰ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।


author

Gurminder Singh

Content Editor

Related News