ਕਾਰ ਸਮੇਤ ਨਹਿਰ ਵਿਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ

Sunday, Dec 18, 2022 - 05:56 PM (IST)

ਕਾਰ ਸਮੇਤ ਨਹਿਰ ਵਿਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ

ਗਿੱਦੜਬਾਹਾ (ਚਾਵਲਾ) : 16 ਦਸੰਬਰ ਦੀ ਰਾਤ ਗਿੱਦੜਬਾਹਾ-ਮਲੋਟ ਰੋਡ ਸਥਿਤ ਰਾਜਸਥਾਨ ਫੀਡਰ ਨਹਿਰ ਵਿਚ ਸ਼ੱਕੀ ਹਾਲਾਤ ਵਿਚ ਕਾਰ ਸਮੇਤ ਡਿੱਗਣ ਵਾਲੇ ਨੌਜਵਾਨ ਦੀ ਲਾਸ਼ ਅਤੇ ਕਾਰ ਅੱਜ ਬਾਅਦ ਦੁਪਹਿਰ ਨਹਿਰ ਵਿਚੋਂ ਬਰਾਮਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਉਮਰ ਕਰੀਬ 23 ਸਾਲ ਵਾਸੀ ਪਿੰਡ ਔਲਖ ਨੇ ਬੀਤੀ 16 ਦਸੰਬਰ ਦੀ ਰਾਤ ਆਪਣੀ ਆਲਟੋ ਕਾਰ ਨੰਬਰ ਪੀ.ਬੀ.04 ਕੇ./3900 ਸਮੇਤ ਸ਼ੱਕੀ ਹਾਲਾਤ ਵਿਚ ਰਾਜਸਥਾਨ ਫੀਡਰ ਨਹਿਰ ਵਿਚ ਸੁੱਟ ਲਿਆ ਸੀ। ਪਰਿਵਾਰ ਵੱਲੋਂ ਕਾਰ ਅਤੇ ਹਰਜਿੰਦਰ ਸਿੰਘ ਦੀ ਤਲਾਸ਼ ਲਈ ਨਹਿਰ ਵਿਚ ਗੋਤਾਖੋਰ ਲਗਾਏ ਸਨ, ਜਿਨ੍ਹਾਂ ਅੱਜ ਦੁਪਹਿਰ ਕਾਰ ਨਹਿਰ ਵਿਚ ਡਿੱਗਣ ਵਾਲੀ ਜਗ੍ਹਾ ਤੋਂ ਕਰੀਬ 200 ਮੀਟਰ ਦੀ ਦੂਰੀ ’ਤੇ ਕਾਰ ਨੂੰ ਤਲਾਸ਼ ਕੀਤਾ ਅਤੇ ਜਦੋਂ ਕਾਰ ਨੂੰ ਕਰੇਨ ਦੀ ਮਦਦ ਨਾਲ ਨਹਿਰ ਵਿਚੋਂ ਕੱਢਿਆ ਗਿਆ ਤਾਂ ਕਾਰ ਵਿਚ ਹਰਜਿੰਦਰ ਸਿੰਘ ਮ੍ਰਿਤ ਹਾਲਤ ਵਿਚ ਪਿਆ ਸੀ। 

ਉੱਧਰੋਂ ਮੌਕੇ ’ਤੇ ਪੁੱਜੇ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ, ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Gurminder Singh

Content Editor

Related News