ਕੈਪਟਨ ਅਮਰਿੰਦਰ ਸਿੰਘ 30 ਨੂੰ ਕਰਨਗੇ ''ਪੰਜਾਬ ਰਾਜ ਯੁਵਕ ਮੇਲੇ'' ਦਾ ਉਦਘਾਟਨ

Monday, Jan 27, 2020 - 09:32 PM (IST)

ਕੈਪਟਨ ਅਮਰਿੰਦਰ ਸਿੰਘ 30 ਨੂੰ ਕਰਨਗੇ ''ਪੰਜਾਬ ਰਾਜ ਯੁਵਕ ਮੇਲੇ'' ਦਾ ਉਦਘਾਟਨ

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਸਰਕਾਰ ਵਲੋਂ 'ਪੰਜਾਬ ਰਾਜ ਯੁਵਕ ਮੇਲਾ' 30 ਤੇ 31 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ 'ਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ 30 ਜਨਵਰੀ ਨੂੰ ਕਰਨਗੇ। ਪੰਜਾਬ ਦੇ ਖੇਡ ਵਿਭਾਗ ਦੇ ਬੁਲਾਰੇ ਨੇ ਯੁਵਕ ਮੇਲੇ ਦੀਆਂ ਤਿਆਰੀਆਂ ਬਾਰੇ ਅੱਜ ਇੱਥੇ ਆਪਣੇ ਦਫ਼ਤਰ 'ਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਯੁਵਕ ਮੇਲੇ ਤੇ ਇਸ 'ਚ ਸ਼ਾਮਲ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਮੋਬਾਇਲ ਐਪ ਵਿਕਸਤ ਕਰਨ ਲਈ ਕਿਹਾ ਤਾਂ ਕਿ ਲੋਕਾਂ ਨੂੰ ਮੇਲੇ ਦੌਰਾਨ ਹੋਣ ਵਾਲੀਆਂ ਵੱਖ-ਵੱਖ ਵੰਨਗੀਆਂ ਤੇ ਪ੍ਰਬੰਧਾਂ ਬਾਰੇ ਪਤਾ ਚੱਲ ਸਕੇ।

ਉਨ੍ਹਾਂ ਮੇਲੇ ਦੌਰਾਨ ਪੁੱਜਣ ਵਾਲੇ ਤਕਰੀਬਨ 25 ਹਜ਼ਾਰ ਵਿਦਿਆਰਥੀਆਂ ਦੇ ਰਹਿਣ, ਖਾਣ ਤੇ ਸਫ਼ਾਈ ਦੇ ਪ੍ਰਬੰਧ ਅਗਾਊਂ ਤੌਰ 'ਤੇ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਗਈ। ਐਂਬੂਲੈਂਸ ਤੇ ਹੋਰ ਲਾਜ਼ਮੀ ਸੇਵਾਵਾਂ ਵੀ ਮੌਕੇ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸਕੱਤਰ, ਸੈਰ ਸਪਾਟਾ ਤੇ ਯੁਵਕ ਸੇਵਾਵਾਂ ਹੁਸਨ ਲਾਲ, ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ, ਯੁਵਕ ਸੇਵਾਵਾਂ ਵਿਭਾਗ ਸੰਜੇ ਪੋਪਲੀ, ਏ.ਡੀ.ਜੀ.ਪੀ. (ਐੱਸ.ਟੀ.ਐੱਫ.)-ਕਮ-ਵਿਸ਼ੇਸ਼ ਪ੍ਰਮੁੱਖ ਸਕੱਤਰ/ਸੀ.ਐੱਮ. ਹਰਪ੍ਰੀਤ ਸਿੱਧੂ, ਡੀ.ਆਈ.ਜੀ. (ਐੱਸ.ਟੀ.ਐੱਫ.-ਐਡਮਿਨ) ਸੰਜੀਵ ਰਾਮਪਾਲ, ਏ.ਆਈ.ਜੀ. (ਸੁਰੱਖਿਆ) ਪਰਮਦੀਪ ਸਿੰਘ ਸੰਧੂ, ਐੱਸ.ਡੀ.ਐੱਮ. ਖਰੜ ਹਿਮਾਂਸ਼ੂ ਜੈਨ, ਡਾਇਰੈਕਟਰ ਚੰਡੀਗੜ੍ਹ ਯੂਨੀਵਰਸਿਟੀ ਬਲਬੀਰ ਸਿੰਘ ਢੋਲ ਅਤੇ ਐੱਸ.ਪੀ. (ਸੁਰੱਖਿਆ) ਮੋਹਾਲੀ ਰਾਜ ਬਲਵਿੰਦਰ ਸਿੰਘ ਮਰਾੜ ਹਾਜ਼ਰ ਸਨ।


Related News