ਕੈਪਟਨ ਆਪਣੇ ਵਿਧਾਇਕਾਂ ਨਾਲ ਗੱਲ ਨਹੀਂ ਕਰਦੇ, ਮੈਂ ਤਾਂ ਫਿਰ ਵਿਰੋਧੀ ਧਿਰ ਦਾ ਲੀਡਰ ਹਾਂ
Wednesday, Apr 08, 2020 - 03:19 PM (IST)
ਜਲੰਧਰ (ਰਮਨਦੀਪ ਸੋਢੀ) : ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਤੋਂ ਪੰਜਾਬ ਵੀ ਅਛੂਤਾ ਨਹੀਂ ਹੈ। ਇਸ ਵਾਇਰਸ ਨਾਲ ਸੂਬੇ 'ਚ ਹੁਣ ਤੱਕ 8 ਮੌਤਾਂ ਹੋ ਚੁੱਕੀਆਂ ਹਨ ਅਤੇ 101 ਲੋਕ ਪੀੜਤ ਹਨ, ਜਿਨ੍ਹਾਂ ਦਾ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਕੋਰੋਨਾ ਵਾਇਰਸ ਖਿਲਾਫ ਜੰਗ 'ਚ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਅਤੇ ਪ੍ਰਬੰਧਾਂ ਨੂੰ ਲੈ ਕੇ 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਜੀਤ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਤਾਂ ਆਪਣੇ ਵਿਧਾਇਕਾਂ ਨਾਲ ਗੱਲ ਨਹੀਂ ਕਰਦੇ, ਮੈਂ ਤਾਂ ਫਿਰ ਵੀ ਵਿਰੋਧੀ ਧਿਰ ਦਾ ਲੀਡਰ ਹਾਂ।
ਇਹ ਵੀ ਪੜ੍ਹੋ ► 'ਰਜਾਈ 'ਚ ਸੌਂ ਰਿਹਾ ਜਰਨੈਲ ਬਿਨਾਂ ਹੱਥਿਆਰਾਂ ਦੇ ਜੰਗ ਜਿੱਤਣ ਲਈ ਕਹਿ ਰਿਹਾ ਫੌਜ ਨੂੰ'
ਕੈਪਟਨ ਆਪਣੇ ਵਿਧਾਇਕਾਂ ਨਾਲ ਗੱਲ ਨਹੀਂ ਕਰਦੇ, ਮੈਂ ਤਾਂ ਵਿਰੋਧੀ ਧਿਰ ਦਾ ਲੀਡਰ ਹਾਂ।
ਇਹ ਪੁੱਛੇ ਜਾਣ 'ਤੇ ਕਿ ਤੁਹਾਡੀ ਵੀ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੋਵੇਗੀ ਅਤੇ ਤੁਹਾਡੇ ਵੱਲੋਂ ਵੀ ਮੁੱਖ ਮੰਤਰੀ ਨੂੰ ਕੋਈ ਸੁਝਾਅ ਦਿੱਤੇ ਹੋਣਗੇ ਤਾਂ ਸੁਖਬੀਰ ਬਾਦਲ ਨੇ ਪਲਟ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨਾਲ ਤਾਂ ਗੱਲ ਕਰਦੇ ਨਹੀਂ ਮੈਂ ਤਾਂ ਫਿਰ ਵੀ ਵਿਰੋਧੀ ਧਿਰ ਦਾ ਲੀਡਰ ਹਾਂ। ਤੁਸੀਂ ਖੁਦ ਹੀ ਸਮਝ ਸਕਦੇ ਹੋ ਉਹ ਹਰ ਰੋਜ਼ ਡਿਪਟੀ ਕਮਿਸ਼ਨਰਾਂ ਅਤੇ ਹੈਲਥ ਸਕੱਤਰ ਅਤੇ ਟਾਸਕ ਫੋਰਸ ਜੋ ਰੋਜ਼ਾਨਾ ਇਨਪੁਟ ਲੈ ਰਹੇ ਹਨ ਅਤੇ ਆਪਣੀ ਪਾਰਟੀ ਦੇ ਹਲਕਾ ਇੰਚਾਰਜਾਂ ਨਾਲ ਗੱਲ ਕਰ ਕੇ ਸੂਬੇ ਦੀ ਸਥਿਤੀ ਦਾ ਜਾਇਜ਼ਾਂ ਲੈਂਦੇ ਹਨ। ਆਮ ਲੋਕਾਂ 'ਚ ਹਸਪਤਾਲਾਂ ਦਾ ਹੀ ਡਰ ਬੈਠ ਗਿਆ ਹੈ ਕਿ ਉਹ ਹਸਪਤਾਲ ਜਾਣਗੇ ਤਾਂ ਪਤਾ ਨਹੀਂ ਕੀ ਹੋਵੇਗਾ। ਸਭ ਤੋਂ ਪਹਿਲਾਂ ਅਸੀਂ ਲੋਕਾਂ ਦੇ ਮਨਾਂ 'ਚੋਂ ਡਰ ਦੂਰ ਕਰਨਾ ਹੈ। ਮੁੱਖ ਮੰਤਰੀ ਨੂੰ ਕਾਨਫੀਡੈਂਟ ਮੇਨਟੇਨ ਕਰਨਾ ਪਵੇਗਾ। ਕੈਪਟਨ ਸਾਹਿਬ ਨੂੰ ਅਫਸਰਾਂ ਦੇ ਸਿਰ 'ਤੇ ਨਾ ਛੱਡ ਕੇ ਖੁਦ ਕਮਾਨ ਸੰਭਾਲਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਨੂੰ ਲਿਆ ਲੰਬੇ ਹੱਥੀਂ
ਬਹੁਤ ਸਾਰੇ ਲੋਕ ਲਾਕਡਾਊਨ 'ਚ ਫਸ ਗਏ ਹਨ, ਚਾਹੇ ਉਹ ਹਜ਼ੂਰ ਸਾਹਿਬ ਦੀ ਸੰਗਤ ਹੋਵੇ ਜਾਂ ਪਟਨਾ ਸਾਹਿਬ ਜਾਂ ਫਿਰ ਦਿੱਲੀ ਸਥਿਤ ਮਜਨੂ ਕਾ ਟੀਲਾ ਜਿੱਥੇ ਪੰਜਾਬ ਅਤੇ ਵੱਖ-ਵੱਖ ਥਾਵਾਂ 'ਤੇ ਰਹਿਣ ਵਾਲੀ ਸੰਗਤ ਹੋਵੇ ਪਰ ਬੀਤੇ ਦਿਨੀਂ ਜੋ ਘਟਨਾ ਚੱਕਰ ਹੋਇਆ ਹੈ, ਜੋ ਕਮੇਟੀ ਦੇ ਮੈਂਬਰਾਂ 'ਤੇ ਐੱਫ. ਆਈ. ਆਰ. ਦਰਜ ਹੋਈਆਂ ਹਨ, ਬਾਰੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਅੰਡਰ ਆਉਂਦੀ ਹੈ ਅਤੇ ਅਕਾਲੀ ਦਲ ਉਨ੍ਹਾਂ ਦੀ ਸਰਕਾਰ 'ਤੇ ਦੋਸ਼ ਲਾ ਸਕਦਾ ਹੈ। ਇਸ 'ਤੇ ਸੁਖਬੀਰ ਨੇ ਕਿਹਾ ਕਿ ਜਦੋਂ ਪੰਜਾਬ ਸਮੇਤ ਦੂਜੇ ਸੂਬਿਆਂ 'ਚ ਕਰਫਿਊ ਲੱਗਿਆ ਤਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਘਰ ਅਜਿਹੀ ਥ ਾਂ ਹੈ ਜਿੱਥੇ ਲੰਗਰ ਅਤੇ ਰਹਿਣ ਦੀ ਥਾਂ ਮਿਲ ਜਾਂਦੀ ਹੈ ਇਸ ਲਈ ਸੰਗਤ ਉੱਥੇ ਇਕੱਠੀ ਹੋ ਗਈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਲਿਖ ਦਿੱਤਾ ਕਿ ਸੰਗਤ ਦੇ ਉਨ੍ਹਾਂ ਦੇ ਘਰਾਂ 'ਚ ਜਾਣ ਦਾ ਪ੍ਰਬੰਧ ਕੀਤਾ ਜਾਵੇ। ਸਿਰਸਾ ਨੇ ਦਿੱਲੀ ਸਰਕਾਰ ਨੂੰ ਲਿਖ ਕੇ ਦਿੱਤਾ, ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ 'ਤੇ ਕੇਸ ਦਰਜ ਦਿੱਲੀ ਪੁਲਸ ਦੇ ਐੱਸ. ਡੀ. ਐੱਮ. ਦੀ ਸ਼ਿਕਾਇਤ 'ਤੇ ਹੋਇਆ ਹੈ
ਇਹ ਵੀ ਪੜ੍ਹੋ ► ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਰਕੇ 'ਆਪ' ਦੇ ਇਸ ਵਿਧਾਇਕ ਨੇ ਖੁਦ ਨੂੰ ਕੀਤਾ ਕੁਆਰੰਟਾਈਨ