ਕੈਪਟਨ ਸਰਕਾਰ ਸਕਾਲਰਸ਼ਿਪ ਘੋਟਾਲੇ ਦੀ CBI ਜਾਂਚ ਕਰਵਾਏ : ਤਰੁਣ ਚੁੱਘ

2/27/2021 9:15:26 PM

ਚੰਡੀਗੜ੍ਹ,(ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ’ਤੇ ਅਸੰਵੇਦਨਸ਼ੀਲ ਵਰਤਾਓ ਨਾਲ ਲੱਖਾਂ ਐੱਸ. ਸੀ., ਐੱਸ. ਟੀ. ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿਚ ਪਾਉਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਦੀ ਕੈਪਟਨ ਸਰਕਾਰ ਪੰਜਾਬ ਦੇ ਐੱਸ. ਸੀ. ਵਿਦਿਆਰਥੀਆਂ ਨਾਲ ਮਤਰੇਆ ਵਰਤਾਓ ਕਰ ਰਹੇ ਹਨ।
ਚੁੱਘ ਨੇ ਕਿਹਾ ਦੀ ਕੈਪਟਨ ਸਰਕਾਰ ਵਲੋਂ ਐੱਸ.ਸੀ, ਐੈੱਸ.ਟੀ. ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਨਾ ਦੇਣ ’ਤੇ ਪੰਜਾਬ ਦੇ 50 ਹਜ਼ਾਰ ਐੱਸ.ਸੀ, ਐੱਸ.ਟੀ. ਵਿਦਿਆਰਥੀਆਂ ਦੀਆਂ ਡਿਗਰੀਆਂ ਵੱਖ-ਵੱਖ ਪ੍ਰਾਈਵੇਟ ਕਾਲਜਾਂ ਵਿਚ ਗਹਿਣੇ ਰੱਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪਕ ਦਾ ਪੈਸਾ 2017 ਤੋਂ ਬਕਾਇਆ ਹੈ, ਜੋ ਕਰੀਬ 1850 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ:- ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 595 ਨਵੇਂ ਮਾਮਲੇ ਆਏ ਸਾਹਮਣੇ, 11 ਦੀ ਮੌਤ

ਉਨ੍ਹਾਂ ਕਿਹਾ ਦੀ ਸਕਾਲਰਸ਼ਿਪ ਨਾ ਮਿਲਣ ਕਾਰਣ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਹਜ਼ਾਰਾਂ ਵਿਦਿਆਰਥੀ ਵਿੱਦਿਅਕ ਸੰਸਥਾਵਾਂ ਤੋਂ ਤੰਗ ਹੋ ਕੇ ਆਪਣੀ ਸਿੱਖਿਆ ਛੱਡਣ ’ਤੇ ਮਜਬੂਰ ਹੋ ਰਹੇ ਹਨ। ਐੱਸ. ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ਕੈਪਟਨ ਸਰਕਾਰ ਸੀ.ਬੀ.ਆਈ ਤੋਂ ਜਾਂਚ ਕਰਵਾਏ ਤਾਂ ਕਿ ਦਲਿਤ ਭਾਈਚਾਰੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਨਿਆਂ ਮਿਲੇ। ਚੁੱਘ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਸਰਕਾਰ ਦੀ ਬੇਰੁਖੀ ਅਤੇ ਗੈਰ-ਜ਼ਿੰਮੇਵਾਰ ਵਰਤਾਓ ਨਾਲ ਐੱਸ. ਸੀ. ਵਿਦਿਆਰਥੀਆਂ ਦਾ ਭਵਿੱਖ ਹਨ੍ਹੇਰੇ ਵਿਚ ਚਲਾ ਗਿਆ ਹੈ, ਜਿਸ ਨਾਲ ਗਰੀਬ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਹੋ ਰਿਹਾ ਹੈ। ਕੈਪਟਨ ਸਰਕਾਰ ਨੇ ਐੱਸ. ਸੀ., ਐੱਸ. ਟੀ. ਵਿਦਿਆਰਥੀਆਂ ਨਾਲ ਧੋਖਾ ਕੀਤਾ ਹੈ। ਇੰਜੀਨੀਅਰਿੰਗ ਸਮੇਤ ਸਾਰੇ ਕੋਰਸਾਂ ਦੀ ਪੜ੍ਹਾਈ ਲਈ ਸਕਾਲਰਸ਼ਿਪ ਨਾ ਮਿਲਣ ’ਤੇ ਕਾਲਜ ਮੈਨੇਜਮੈਂਟ ਨੇ ਐੱਸ.ਸੀ. ਵਿਦਿਆਰਥੀ/ਵਿਦਿਆਰਥਣਾਂ ਦੀ ਅਗਲੀ ਪੜ੍ਹਾਈ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਪੰਜਾਬ ਦੀ 33 ਫ਼ੀਸਦੀ ਆਬਾਦੀ ਦੇ ਹੋਣਹਾਰ ਵਿਦਿਆਰਥੀ/ਵਿਦਿਆਰਥਣਾਂ ਦਾ ਭਵਿੱਖ ਵਿਚਕਾਰ ਹੀ ਲਟਕ ਗਿਆ ਹੈ।

ਇਹ ਵੀ ਪੜ੍ਹੋ:- ਹਜ਼ਾਰਾਂ ਦੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਸਮੇਤ ਪੁਲਸ ਵੱਲੋਂ ਇੱਕ ਕਾਬੂ

ਚੁਘ ਨੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਦੀ ਕਾਂਗਰਸ ਸਰਕਾਰ ਰਾਜ ਦੇ ਐੱਸ.ਸੀ., ਐੱਸ.ਟੀ. ਵਿਦਿਆਰਥੀਆਂ ਦੇ ਉਜਵਲ ਭਵਿੱਖ ਦੇ ਰਸਤੇ ਵਿਚ ਅੜਚਣ ਪਾਉਣੀ ਬੰਦ ਕਰੇ ਅਤੇ ਦਲਿਤ, ਸ਼ੋਸ਼ਿਤ, ਪੱਛੜੇ ਵਰਗ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਵੇ।


Bharat Thapa

Content Editor Bharat Thapa