ਸ਼ਵੇਤ ਮਲਿਕ ਨੇ ਬਜਟ 'ਤੇ ਘੇਰੀ ਕੈਪਟਨ ਸਰਕਾਰ, ਗਾਣਾ ਗਾ ਕੱਸਿਆ ਤੰਜ (ਵੀਡੀਓ)
Wednesday, Mar 10, 2021 - 09:48 PM (IST)

ਜਲੰਧਰ- ਬੀ.ਜੇ.ਪੀ. ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅੱਜ ਇਕ ਵਾਰ ਫਿਰ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜਿਹੜਾ ਬਜਟ ਪਾਸ ਕੀਤਾ ਗਿਆ ਹੈ ਉਸ ਤੋਂ ਮੈਨੂੰ ਇੱਕ ਫਿਲਮੀ ਗਾਣਾ 'ਵਾਅਦਾ ਤੇਰਾ ਵਾਅਦਾ' ਯਾਦ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਝੂਠਾ ਹੈ ਤੇਰਾ ਵਾਅਦਾ ਪੰਜਾਬ ਦਾ ਬੰਦਾ ਮਾਰਿਆ ਜਾਵੇਗਾ ਸੀਧਾ ਸਾਧਾ। ਉਨ੍ਹਾਂ ਕਿਹਾ ਕਿ ਬਜਟ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮਜ਼ਾਕ ਦਾ ਵਿਸ਼ਾ ਬਣ ਚੁੱਕੇ ਹਨ, ਜੇਕਰ ਹੁਣ ਤੱਕ ਸਦੀ ਦਾ ਕੋਈ ਸਭ ਤੋਂ ਝੂਠਾ ਰਾਜਨੇਤਾ ਹੋਵੇਗਾ ਤਾਂ ਉਹ ਬੇਸ਼ਕ ਕੈਪਟਨ ਹੀ ਹੋਣਗੇ।
ਇਹ ਵੀ ਪੜ੍ਹੋ:- ਸਿੱਧੂ ਦੇ ਨਾਲ ਕਿਸੇ ਦਲਿਤ ਮੰਤਰੀ ਨੂੰ ਵੀ ਮਿਲ ਸਕਦੀ ਹੈ ਉਪ ਮੁੱਖ ਮੰਤਰੀ ਦੀ ਕੁਰਸੀ
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ 2017 'ਚ ਜਿਹੜਾ ਮੈਨੀਫੈਸਟੋ ਲਿਆਂਦਾ ਗਿਆ ਸੀ ਉਸ 'ਚ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਥੋਖਾ ਦੇਣ ਦਾ ਕੰਮ ਕੀਤਾ ਗਿਆ।
ਇਹ ਵੀ ਪੜ੍ਹੋ:- ਕੈਪਟਨ ਅਮਰਿੰਦਰ ਸਿੰਘ ਸਦੀ ਦੇ ਸਭ ਤੋਂ ਝੂਠੇ ਸਿਆਸਤਦਾਨ : ਸ਼ਵੇਤ ਮਲਿਕ
ਅੱਗੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਸਰਕਾਰ ਬਣਾਉਣ ਲਈ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾਹ ਕੇ ਮੈਨੀਫੈਸਟੋ 'ਚ ਕਈ ਵਾਅਦੇ ਕੀਤੇ ਸਨ ਜਿਵੇਂ ਕਿ ਘਰ-ਘਰ ਸਰਕਾਰੀ ਨੌਕਰੀ, SC ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਸ਼ਗਨ ਸਕੀਮ 51 ਹਜ਼ਾਰ ਕਰਨੀ, ਬੇਰੋਜ਼ਗਾਰ ਭੱਤਾ ਦੇਣਾ ਆਦਿ। ਜਿਨ੍ਹਾਂ ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲਗਾਤਾਰ 4 ਝੁੱਠੇ ਬਜਟ ਪੇਸ਼ ਕੀਤੇ ਹਨ ਅਤੇ ਹੁੱਣ ਪੰਜਵੇ ਬਜਟ 'ਚ ਵੀ ਪੰਜਾਬ ਦੇ ਲੋਕਾਂ ਲਈ ਕੁਝ ਖਾਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਤਕਸ਼ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੁੰਦੀ ਹੈ ਕਿਥੋਂ ਆਵੇਗਾ ਇਨ੍ਹਾਂ ਪੈਸਾ ਜਿਹੜਾ ਕਿ ਤੁਸੀਂ ਇਲੈਕਸ਼ਨ ਬਜਟ 'ਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਬ 'ਚ ਕੈਪਟਨ ਸਰਕਾਰ ਦੇ 4 ਸਾਲ ਬੀਤ ਚੁੱਕੇ ਹਨ ਅਤੇ ਹੁਣ 8 ਮਹੀਨਿਆਂ 'ਚ ਬਜਟ ਦਾ ਇਨ੍ਹਾਂ ਪੈਸਾ ਕਿਵੇਂ ਆ ਸਕਦਾ ਹੈ।