ਕੈਪਟਨ ਸ਼ਹੀਦਾਂ ਨੂੰ ਭੁਲਾ ਕੇ ਪਹਾੜਾਂ ''ਚ ਮਨਾਉਂਦੇ ਹਨ ਅਰੂਸਾ ਦਾ ਜਨਮ ਦਿਨ: ਭਗਵੰਤ ਮਾਨ

08/15/2019 7:13:43 PM

ਈਸੜੂ (ਬਿਪਨ)-ਅਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਆਏ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਸਿੰਘ ਮਾਨ ਨੇ ਕੈਪਟਨ ਤੇ ਸ਼ਬਦੀ ਹਮਲਾ ਬੋਲਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਹੀਦਾਂ ਦੀਆਂ ਬਰਸੀਆਂ ਤੇ ਤਾਂ ਨਹੀਂ ਜਾਂਦੇ ਪਰ ਮੈਡਮ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਲਈ ਪਹਾੜਾਂ ਤੇ ਜ਼ਰੂਰ ਚੱਲੇ ਜਾਂਦੇ ਹਨ। ਪਿਛਲੇ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਗਏ ਪਰ ਉਹ ਕਦੇ ਵੀ ਈਸੜੂ ਨਹੀਂ ਪੁੱਜੇ ਅਤੇ ਨਾ ਸ਼ਹੀਦ ਉਧਮ ਸਿੰਘ ਦੀ ਬਰਸੀ 'ਤੇ ਸੁਨਾਮ ਗਏ। ਭਗਤ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜਿਹੜੀ ਡੀ.ਡੀ.ਏ. ਹੈ, ਇਹ ਕੇਂਦਰ ਸਰਕਾਰ ਦੇ ਅਧੀਨ ਹੈ ਤੇ ਇਹ ਕੰਮ ਕੇਂਦਰ ਸਰਕਾਰ ਦਾ ਹੈ, ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।

ਅਸੀਂ ਮੰਦਰ ਢਾਹੇ ਜਾਣ ਦਾ ਵਿਰੋਧ ਕਰਦੇ ਹਾਂ ਅਤੇ ਇਸ ਦਾ ਕੋਈ ਹੋਰ ਹੱਲ ਵੀ ਕੱਢਿਆ ਜਾ ਸਕਦਾ ਸੀ। ਪੰਜਾਬ ਰਾਜ 'ਚ ਬਿਜਲੀ ਦੇ ਬਿੱਲਾਂ ਬਾਰੇ ਉਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੀ ਜਨਤਾ ਤੋਂ ਪੈਸਾ ਲੁੱਟ ਕੇ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ, ਜਦਕਿ ਦਿੱਲੀ 'ਚ ਤਾਂ ਬਿਜਲੀ ਦੀ ਕੋਈ ਪੈਦਾ ਵਾਰ ਵੀ ਨਹੀਂ ਹੁੰਦੀ, ਉਥੇ ਫਿਰ ਵੀ ਪੰਜਾਬ ਨਾਲੋਂ ਰੇਟ ਕਾਫੀ ਘੱਟ ਹਨ। ਉਨਾਂ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਪੁਲਸ ਹਿਰਾਸਤ 'ਚ ਮਰ ਰਹੇ ਵਿਅਕਤੀ ਇਕ ਸਾਜਿਸ ਅਧੀਨ ਕਤਲ ਹੋ ਰਹੇ ਹਨ, ਇਨ੍ਹਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਉੱਥੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਅਗਲੇ ਆਉਣ ਵਾਲੇ 25 ਸਾਲ 62 ਹਜ਼ਾਰ 500 ਕਰੋੜ ਰੁਪਏ ਪੰਜਾਬ ਦੀ ਜਨਤਾ ਤੋਂ ਲੈ ਕੇ ਪ੍ਰਾਇਵੇਟ ਕੰਪਨੀਆਂ ਨੂੰ ਦਿੱਤਾ ਜਾਵੇਗਾ, ਇਸ ਤੋਂ ਪਤਾ ਚੱਲਦਾ ਹੈ ਕਿ ਜਿਹੜਾ ਬਿਜਲੀ ਮਾਫੀਆ ਬਾਦਲ ਸਰਕਾਰ ਨੇ ਸ਼ੁਰੂ ਕੀਤਾ ਸੀ ਉਸ ਦੀ ਵਾਂਗਡੋਰ ਅੱਜ ਕਾਂਗਰਸ ਸਰਕਾਰ ਦੇ ਹੱਥ 'ਚ ਹੈ।


Karan Kumar

Content Editor

Related News