ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ : ਦੇਵੀ ਦਾਸ ਨਾਹਰ
Monday, Oct 30, 2017 - 07:03 AM (IST)
ਨਕੋਦਰ, (ਪਾਲੀ)— ਬਸਪਾ ਅੰਬੇਡਕਰ ਪਾਰਟੀ ਵੱਲੋਂ ਨਕੋਦਰ ਹਲਕੇ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਦੇਵੀਦਾਸ ਨਾਹਰ ਨੇ ਪੰਜਾਬ ਕਾਂਗਰਸ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਵੋਟਾਂ ਲੈਣ ਸਮੇਂ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕਈ ਲੁਭਾਵਣੇ ਵਾਅਦੇ ਕੀਤੇ ਪਰ ਕਾਂਗਰਸ ਸਰਕਾਰ ਬਣਨ ਦੇ ਇੰਨੇ ਸਮੇਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਕੀਤੇ ਵਾਅਦਿਆਂ 'ਚੋਂ ਅਜੇ ਤਕ ਇਕ ਵੀ ਪੂਰਾ ਨਹੀਂ ਕੀਤਾ।
ਪਾਰਟੀ ਪ੍ਰਧਾਨ ਨੇ ਕਿਹਾ ਕਿ ਬਸਪਾ ਕਾਂਗਰਸ ਪਾਰਟੀ ਵੱਲੋਂ ਵਾਅਦਿਆਂ 'ਤੇ ਅਮਲ ਕਰਵਾਉਣ ਸਬੰਧੀ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਤੇ ਐੱਸ. ਡੀ. ਐੱਮਜ਼ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਯਾਦ-ਪੱਤਰ ਭੇਜ ਰਹੀ ਹੈ। ਜੇ ਕੈਪਟਨ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕੀਤੇ, ਇਸੇ ਤਰ੍ਹਾਂ ਆਮ ਲੋਕਾਂ 'ਤੇ ਟੈਕਸ ਲਗਾਉਂਦੀ ਰਹੀ, ਬਿਜਲੀ ਦੇ ਬਿੱਲਾਂ ਵਿਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਤਾਂ ਪਾਰਟੀ ਵੱਲੋਂ ਜਲਦੀ ਹੀ ਜਲੰਧਰ ਸ਼ਹਿਰ ਵਿਚ ਇਤਿਹਾਸਕ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਤਾਰਾ ਸਿੰਘ ਗਿੱਲ, ਇੰਦਰਜੀਤ ਕੌਰ ਸਾਬਕਾ ਸਰਪੰਚ, ਹਰਪ੍ਰੀਤ ਗਿੱਲ, ਜੋਤੀ ਗਿੱਲ, ਜਗਿੰਦਰ ਕੌਰ ਮੀਏਂਵਾਲ, ਮੀਨਾ ਕਸ਼ਯਪ, ਸਵਰਨ ਕੌਰ, ਸੋਢੀ ਖੋਸਲਾ, ਗਗਨ ਨਾਹਰ, ਸਤਨਾਮ ਸਿੰਘ, ਲਵਪ੍ਰੀਤ ਸਿੰਘ, ਰਣਜੀਤ ਸਿੰਘ, ਰਾਹੁਲ ਨਿੱਝਰ, ਸੂਰਤੀ, ਮਨੋਰ ਸਿਆਣੀਵਾਲ, ਲਾਡੀ ਕੋਟਲੀਵਾਲ ਆਦਿ ਮੌਜੂਦ ਸਨ।
