ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’

Wednesday, Jan 13, 2021 - 01:28 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕੈਪਟਨ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ : ‘ਆਪ’

ਚੰਡੀਗੜ੍ਹ  (ਰਮਨਜੀਤ) : ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਤੇ ਪ੍ਰਾਪਰਟੀ ਟੈਕਸ ’ਚ ਪੰਜਾਬ ਸਰਕਾਰ ਵਲੋਂ ਵਾਧਾ ਕੀਤੇ ਜਾਣ ’ਤੇ ਆਮ ਆਦਮੀ ਪਾਰਟੀ (ਆਪ) ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ। ‘ਆਪ’ ਆਗੂਆਂ ਨੇ ਕੈਪਟਨ ਸਰਕਾਰ ਨੂੰ ਨਿਕੰਮੀ ਕਰਾਰ ਦਿੰਦਿਆਂ ਕਿਹਾ ਕਿ ਨਾ ਤਾਂ ਕੈਪਟਨ ਸਰਕਾਰ ਤੋਂ ਮਹਿੰਗਾਈ ਹੀ ਕਾਬੂ ਹੋਈ ਤੇ ਨਾ ਹੀ ਮਾਫੀਆ। ਪਾਰਟੀ ਦੇ ਸੀਨੀਅਰ ਨੇਤਾ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਨਤਾ ਨੂੰ ਲੁੱਟਣ ਵਾਲੀਆਂ ਆਪਣੀਆਂ ਨੀਤੀਆਂ ਨੂੰ ਅੱਗੇ ਵਧਾਉਂਦਿਆਂ ਕੈਪਟਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਜਨਤਾ ’ਤੇ ਇੰਨਾ ਆਰਥਿਕ ਬੋਝ ਪਾਉਣ ਨਾਲ ਵੀ ਸਰਕਾਰ ਦਾ ਖਾਲੀ ਖ਼ਜ਼ਾਨਾ ਨਹੀਂ ਭਰਿਆ ਤਾਂ ਇਸ ਬੇਰਹਿਮ ਸਰਕਾਰ ਨੇ ਆਮ ਜਨਤਾ ਦੇ ਜਾਇਦਾਦ ਖ਼ਰੀਦਣ ’ਤੇ ਵੀ ਢਾਈ ਰੁਪਏ ਪ੍ਰਤੀ ਹਜ਼ਾਰ ਦਾ ਵਾਧੂ ਬੋਝ ਪਾ ਦਿੱਤਾ ਹੈ।

ਇਹ ਵੀ ਪੜ੍ਹੋ : ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਵਿਚ ਤੇਲ ਦੀ ਕੀਮਤ ਨਹੀਂ ਘਟਾਈ ਅਤੇ ਆਮ ਜਨਤਾ ਦੀ ਜੇਬ ਢਿੱਲੀ ਕਰਦੀ ਰਹੀ, ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਇਸ ਮਹਾਮਾਰੀ ਵਿਚ ਤੇਲ ਦੀਆਂ ਕੀਮਤਾਂ ਵਧਾ ਕੇ ਅਤੇ ਜਾਇਦਾਦ ਖ਼ਰੀਦਣ ’ਤੇ ਵਾਧੂ ਚਾਰਜ ਲਗਾ ਕੇ ਪੰਜਾਬ ਦੀ ਜਨਤਾ ਨੂੰ ਲੁੱਟ ਰਹੀ ਹੈ। ਉਨ੍ਹਾਂ ਕੈਪਟਨ ’ਤੇ ਮੋਦੀ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੈਪਟਨ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਦੇ ਕਿਸਾਨਾਂ ’ਤੇ ਵਾਧੂ ਬੋਝ ਪਾ ਰਹੀ ਹੈ, ਤਾਂ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਠੰਡੀਅਾਂ ਹਵਾਵਾਂ ਨੇ ਵਧਾਈ ਕੰਬਣੀ, ਧੁੰਦ ਦੀ ਚਾਦਰ ’ਚ ਲਿਪਟਿਅਾ ਸ਼ਹਿਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News