ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦੈ ''ਗਪੌੜ ਸੰਖ ਪੁਰਸਕਾਰ''

Saturday, Jun 29, 2019 - 10:22 AM (IST)

ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦੈ ''ਗਪੌੜ ਸੰਖ ਪੁਰਸਕਾਰ''

ਚੰਡੀਗੜ੍ਹ (ਅਸ਼ਵਨੀ) : ਜਿਸ ਸਰਕਾਰ ਦੇ ਕੈਬਨਿਟ ਮੰਤਰੀ ਮੁੱਖ ਮੰਤਰੀ ਤੋਂ ਬਾਗੀ ਹੋਣ, ਰਕਾਰੀ ਮੁਲਾਜ਼ਮ ਦਫਤਰਾਂ 'ਚੋਂ ਉੱਠ ਧਰਨਿਆਂ 'ਤੇ ਬੈਠਣ, ਕਿਸਾਨ ਤੇ ਮਜ਼ਦੂਰ ਸੜਕਾਂ 'ਤੇ ਕੜਕਦੀ ਧੁੱਪ 'ਚ ਸਰਕਾਰ ਦਾ ਪਿੱਟ-ਸਿਆਪਾ ਕਰ ਰਹੇ ਹੋਣ, ਨਸ਼ੇ , ਚੋਰੀ ਤੇ ਗੁੰਡਾਗਰਦੀ ਨੇ ਆਮ ਲੋਕਾ ਦਾ ਜੀਣਾ ਹਰਾਮ ਕੀਤਾ ਹੋਵੇ ਤੇ ਜੇਲਾਂ 'ਚ ਬੈਠੇ ਕੈਦੀ ਬਗਾਵਤ 'ਤੇ ਉਤਾਰੂ ਹੋਣ ਤਾਂ ਅਜਿਹੀ ਸਰਕਾਰ ਖਿਲਾਫ ਹਰ ਵਰਗ ਦੀ ਬਗਾਵਤ ਨੂੰ ਵੇਖਦਿਆਂ ਮਾਣਯੋਗ ਰਾਜਪਾਲ ਜੀ ਨੂੰ ਚਾਹੀਦਾ ਹੈ ਕਿ 'ਗਪੌੜ ਸੰਖ ਪੁਰਸਕਾਰ' ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਵਾਜਿਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇਕ ਪ੍ਰੈੱਸ ਬਿਆਨ 'ਚ ਕੀਤਾ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੇ ਪੰਜਾਬ 'ਚ ਹਾਹਾਕਾਰ ਮਚੀ ਹੈ ਕਿ ਜਿਥੇ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ, ਉਥੇ ਹੀ ਕਾਂਗਰਸ ਸਰਕਾਰ ਨੇ ਘਰੇਲੂ ਬਿਜਲੀ ਸਭ ਤੋਂ ਮਹਿੰਗੀ ਕਰ ਦਿੱਤੀ ਤੇ ਹੁਣ ਮੀਟਰ ਰਿਪੇਅਰ ਤੇ ਹੋਰ ਖਰਚੇ ਪਾ ਕੇ ਖਪਤਕਾਰਾਂ ਦਾ ਕਚੂੰਮਰ ਕੱਢ ਦਿੱਤਾ ਹੈ। ਇਸ ਸਰਕਾਰ ਨੇ ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਲਈ ਪਹਿਲਾਂ ਢਾਈ ਸਾਲ ਤੋਂ ਸਕੀਮ ਬੰਦ ਕਰ ਛੱਡੀ, ਹੁਣ ਸਮਾਰਟ ਕਾਰਡ ਬਣਾਉਣ ਦੇ ਬਹਾਨੇ ਸਾਰੇ ਨੀਲੇ ਕਾਰਡ ਰੱਦ ਕਰ ਦਿੱਤੇ ਹਨ, ਜੋ ਅਤਿ ਨਿੰਦਣਯੋਗ ਹੈ।


author

Babita

Content Editor

Related News