ਕੈਪਟਨ ਨੇ ਏ.ਸੀ.ਪੀ. ਦੇ ਪੁੱਤਰ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਦਿੱਤੀ ਪ੍ਰਵਾਨਗੀ

04/30/2020 1:37:55 AM

ਚੰਡੀਗੜ੍ਹ, (ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਆਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀ ਗ੍ਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਸ 'ਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 117 ਡੀ.ਐਸ.ਪੀਜ਼, 382 ਐੰਸ.ਐੱਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐੱਸ.ਐੱਸ.ਪੀਜ਼ ਤੇ ਐੱਸ.ਪੀਜ਼ ਸਣੇ ਫੀਲਡ 'ਚ ਮੋਹਰੀ ਕਤਾਰ 'ਚ ਡਟੇ ਅਫ਼ਸਰਾਂ ਤੇ ਕਰਮਚਾਰੀਆਂ ਨਾਲ ਬੁੱਧਵਾਰ ਨੂੰ ਪਹਿਲੀ ਵੀਡਿਓ ਕਾਨਫਰੰਸ 'ਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਏ.ਸੀ.ਪੀ. ਦੇ ਲੜਕੇ ਪਾਰਸ ਨੂੰ ਸ਼ਰਤ 'ਤੇ ਨਿਯੁਕਤੀ ਪੱਤਰ ਦੇ ਦਿੱਤਾ ਹੈ ਜਿਸ 'ਤੇ ਉਸ ਨੇ ਵੀ ਸਹੀ ਪਾ ਦਿੱਤੀ ਹੈ ਜਿਸ ਅਨੁਸਾਰ ਉਸ ਨੂੰ ਗ੍ਰੈਜੂਏਸ਼ਨ ਮੁਕੰਮਲ ਹੋਣ 'ਤੇ ਪੰਜਾਬ ਪੁਲਸ 'ਚ ਸਬ ਇੰਸਪੈਕਟਰ ਨਿਯੁਕਤ ਕਰ ਦਿੱਤਾ ਜਾਵੇਗਾ। ਡੀ.ਜੀ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਕੋਵਿਡ ਖਿਲਾਫ ਜੰਗ 'ਚ ਡਟੇ ਪੁਲਸ ਕਰਮੀਆਂ ਦੀ ਸਿਹਤ ਤੇ ਭਲਾਈ ਲਈ ਅਤਿਅੰਤ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਆਪਣੇ ਕਰਮੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇਸ਼ ਭਰ ਦੇ ਮੁੱਖ ਮੰਤਰੀਆਂ 'ਚੋਂ ਪਹਿਲੇ ਹਨ ਜਿਨ੍ਹਾਂ ਪੰਜਾਬ ਪੁਲਸ ਦੇ ਕਰਮਚਾਰੀਆਂ ਲਈ 50 ਲੱਖ ਰੁਪਏ ਦਾ ਸਿਹਤ ਬੀਮਾ ਐਲਾਨਿਆ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਜਿਹੜਾ ਪੁਲਸ ਕਰਮੀ ਕੋਵਿਡ-19 ਨਾਲ ਜਾਨ ਗਵਾਉਂਦਾ ਹੈ, ਉਸ ਦੇ ਪਰਿਵਾਰ ਨੂੰ ਉਸ ਦੀ ਸੇਵਾ ਮੁਕਤੀ ਵਾਲੇ ਦਿਨ ਤੱਕ ਪੈਨਸ਼ਨ ਵਜੋਂ ਪੂਰੀ ਤਨਖਾਹ ਦਿੱਤੀ ਜਾਵੇ।

ਗੁਪਤਾ ਨੇ ਸਪੱਸ਼ਟ ਕੀਤਾ ਕਿ ਫਰੰਟਲਾਈਨ ਵਾਲੇ ਪੁਲਸ ਕਰਮੀਆਂ ਲਈ ਰੱਖਿਅਕ ਉਪਕਰਨਾਂ ਅਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਪੁਲਸ ਕੋਲ ਕੋਵਿਡ ਖਿਲਾਫ਼ ਲੜ ਰਹੇ ਕਰਮੀਆਂ ਲਈ ਪਹਿਲਾਂ ਤੋਂ ਹੀ ਲੋੜੀਂਦੀਆਂ ਪੀ.ਪੀ.ਈਜ਼ ਕਿੱਟਾਂ ਅਤੇ ਅੱਖਾਂ ਨੂੰ ਬਚਾਉਣ ਲਈ ਸ਼ੀਸ਼ੇ ਦੇ ਕਵਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵੱਖ-ਵੱੱਖ ਜ਼ਿਲਿਆਂ ਨੂੰ 150 ਤੋਂ ਵੱਧ ਔਕਸੀਮੀਟਰ ਭੇਜੇ ਗਏ ਹਨ ਜਿਸ ਨਾਲ ਪੁਲਸ ਕਰਮੀਆਂ ਨੂੰ ਕੋਵਿਡ-19 ਕਾਰਨ ਸਾਹ ਦੀ ਸਮੱਸਿਆ ਦੀ ਛੇਤੀ ਚੇਤਾਵਨੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਪੁਲਸ ਕਰਮੀਆਂ ਲਈ ਵੱਖਰੀ ਵਿਸ਼ੇਸ਼ ਏਕਾਂਤਵਾਸ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ। ਡੀ.ਜੀ.ਪੀ. ਨੇ ਅੱਗੇ ਖੁਲਾਸਾ ਕੀਤਾ ਕਿ ਪੁਲਸ ਕਮਿਸ਼ਨਰਜ਼ ਤੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਵਧੀਕ ਐਸ.ਐਚ.ਓਜ਼ ਦੀ ਸ਼ਨਾਖਤ ਕਰ ਲੈਣ ਤਾਂ ਜੋ ਇਸ ਲੰਬੀ ਚੱਲਣ ਵਾਲੀ ਲੜਾਈ ਲਈ ਲੋੜ ਵਾਸਤੇ ਮੌਜੂਦਾ ਐਸ.ਐਚ.ਓਜ਼ ਨੂੰ ਅਰਾਮ ਦਿੱਤਾ ਜਾ ਸਕੇ। ਸੋਸ਼ਲ ਮੀਡੀਆ ਮੁਹਿੰਮ 'ਮੈਂ ਵੀ ਹਰਜੀਤ ਸਿੰਘ' ਦੀ ਵੱਡੀ ਸਫਲਤਾ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੁਲਸ ਲਈ ਵੱਡੇ ਪੱਧਰ 'ਤੇ ਸਦਭਾਵਨਾ ਪੈਦਾ ਕਰਨ ਤੋਂ ਇਲਾਵਾ ਇਸਨੇ ਇਕ ਸਖ਼ਤ ਸੰਦੇਸ਼ ਦਿੱਤਾ ਹੈ ਕਿ ਇਕ ਪੁਲਸ ਕਰਮਚਾਰੀ 'ਤੇ ਹਮਲਾ ਸਮੁੱਚੀ ਫੋਰਸ 'ਤੇ ਹਮਲਾ ਮੰਨਿਆ ਜਾਵੇਗਾ ਜੋ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਇਕਜੁਟ ਹੈ। ਉਨ੍ਹ•ਾਂ ਦੇਸ਼ ਭਰ ਤੋਂ ਇਸ ਮੁਹਿੰਮ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਈ ਰਾਜਾਂ ਦੀ ਪੁਲਸ ਫੋਰਸ ਨੇ ਪੰਜਾਬ ਪੁਲਸ ਨਾਲ ਇਕਜੁੱਟਤਾ ਜ਼ਾਹਰ ਕੀਤੀ। ਕੱਲ੍ਹ• ਤੋਂ ਕਰਫਿਊ 'ਚ ਢਿੱਲਾਂ ਦਿੱਤੇ ਜਾਣ ਸਬੰਧੀ ਮੁੱਖ ਮੰਤਰੀ ਦੇ ਐਲਾਨ ਦਾ ਜ਼ਿਕਰ ਕਰਦਿਆਂ ਡੀ.ਜੀ.ਪੀ. ਨੇ ਫੋਰਸ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਅਤੇ ਮਾਸਕ ਦੀ ਵਰਤੋਂ ਅਤੇ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਸਮੇਤ ਕੋਵਿਡ ਸੇਫਟੀ ਪ੍ਰੋਟੋਕਲ ਦੀ ਉਲੰਘਣਾ ਜਾਂ ਕਿਸੇ ਵੀ ਭੀੜ-ਭੜੱਕੇ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ। ਗੁਪਤਾ ਨੇ ਐਸ.ਐਚ.ਓਜ਼ ਨੂੰ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੱਲ•੍ਹ ਤੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੁਕਾਨਾਂ ਖੋਲ•ਣ ਲਈ ਰੋਟੇਸ਼ਨ ਸਕੀਮ ਬਣਾਉਣ ਲਈ ਕਿਹਾ।


Bharat Thapa

Content Editor

Related News