ਏ.ਜੀ. ਦੇ ਮਸਲੇ 'ਤੇ ਕੈਪਟਨ, ਬਾਜਵਾ 'ਚ ਛਿੜੀ ਸ਼ਬਦੀ ਜੰਗ

01/17/2020 7:40:21 PM

ਚੰਡੀਗੜ੍ਹ (ਬਿਊਰੋ)-ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਕੈਪਟਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਖਤ ਸ਼ਬਦਾਂ 'ਚ ਜਵਾਬ ਦਿੱਤਾ। ਕੈਪਟਨ ਨੇ ਬਾਜਵਾ ਨੂੰ ਠੋਕਵਾ ਜਵਾਬ ਦਿੰਦਿਆ ਕਿਹਾ ਕਿ ਮੇਰੀ ਸਰਕਾਰ ਦੇ ਕੰਮ ਤੋਂ ਦੂਰ ਰਹੋ, ਜਿਸ ਤੋਂ ਤੁਸੀਂ ਪੂਰੀ ਤਰ੍ਹਾਂ ਅਣਜਾਣ ਹੋ। ਮੈਨੂੰ ਏ. ਜੀ 'ਤੇ ਪੂਰਾ ਭਰੋਸਾ ਹੈ।

ਉਥੇ ਹੀ ਕੈਪਟਨ ਨੇ ਬਾਜਵਾ ਵਲੋਂ ਅਤੁਲ ਨੰਦਾ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਤਰਕਹੀਣ ਕਰਾਰ ਦਿੰਦਿਆਂ ਬਾਜਵਾ ਨੂੰ ਕਿਹਾ ਕਿ ਨੰਦਾ ਨੂੰ ਹਟਾਉਣ ਦੇ ਮਾਮਲੇ 'ਤੇ ਤੇਰਾ ਕੋਈ ਲੈਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿੱਖ ਕੇ ਨੰਦਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ, ਜਿਸ 'ਚ ਨੰਦਾ ਦੀ ਯੋਗਤਾ 'ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਕੈਪਟਨ ਨੂੰ ਲਿਖੇ ਪੱਤਰ 'ਚ ਬਾਜਵਾ ਨੇ ਕਿਹਾ ਕਿ ਕੁਨਬਾਪਰਵਰੀ ਸੂਬੇ ਦੇ ਹਿਤਾਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਐਡਵੋਕੇਟ ਜਨਰਲ ਦੀ ਅਯੋਗਤਾ ਇਸ ਤੋਂ ਵੀ ਸਾਬਤ ਹੁੰਦੀ ਹੈ ਕਿ ਵੱਖ-ਵੱਖ ਫ਼ੌਜਦਾਰੀ ਮਾਮਲਿਆਂ 'ਚ ਉਹ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ 'ਚ ਵਾਰ-ਵਾਰ ਅਸਫਲ ਰਹੇ ਹਨ। ਉਨ੍ਹਾਂ ਨੇ ਆਪਣੇ ਪੱਤਰ 'ਚ ਕਈ ਕੇਸਾਂ ਦਾ ਹਵਾਲਾ ਵੀ ਦਿੱਤਾ ਹੈ।


Sunny Mehra

Content Editor

Related News