ਇੱਕੋ ਬੱਸ ''ਚ ਮੂੰਹ ਫੇਰ ਨਾਲ-ਨਾਲ ਖੜ੍ਹੇ ਰਹੇ ''ਸਿੱਧੂ ਤੇ ਕੈਪਟਨ'' (ਵੀਡੀਓ)
Sunday, Nov 10, 2019 - 06:40 PM (IST)
ਗੁਰਦਾਸਪੁਰ : ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾ ਜੱਥਾ ਰਵਾਨਾ ਹੋਇਆ, ਜਿਸ 'ਚ ਵੱਡੇ ਸਿਆਸੀ ਆਗੂ ਸ਼ਾਮਲ ਹੋਏ, ਜਿਨ੍ਹਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਨੇਤਾ ਨਵਜੋਤ ਸਿੱਧੂ ਵੀ ਮੌਜੂਦ ਸਨ।
ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ ਬੱਸ 'ਚ ਸਫਰ ਕੀਤਾ ਪਰ ਇਸ ਦੌਰਾਨ ਉਹ ਇਕ-ਦੂਜੇ ਤੋਂ ਮੂੰਹ ਫੇਰ ਕੇ ਨਾਲ-ਨਾਲ ਖੜ੍ਹੇ ਰਹੇ ਅਤੇ ਕੋਈ ਗੱਲਬਾਤ ਨਹੀਂ ਕੀਤੀ। ਨੇੜੇ-ਨੇੜੇ ਖੜ੍ਹੇ ਰਹਿ ਕੇ ਵੀ ਸਿੱਧੂ ਅਤੇ ਕੈਪਟਨ 'ਚ ਦੂਰੀਆਂ ਦਿਖਾਈ ਦਿੱਤੀਆਂ। ਦੋਹਾਂ ਨੇ ਇਕ-ਦੂਜੇ ਵੱਲ ਨਜ਼ਰਾਂ ਨਹੀਂ ਕੀਤੀਆਂ। ਇਸ ਬੱਸ 'ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਮੌਜੂਦ ਸਨ।