ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ ਜਾਂ ਨਹੀਂ, ਫੈਸਲਾ ਅੱਜ!

Tuesday, Aug 08, 2017 - 03:23 PM (IST)

ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ ਜਾਂ ਨਹੀਂ, ਫੈਸਲਾ ਅੱਜ!

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਪੁੱਜੇ। ਇਸ ਦੌਰਾਨ ਉਹ ਵਿੱਤੀ ਜਵਾਬਦੇਹੀ ਅਤੇ ਬਜਟ ਪ੍ਰਬੰਧਨ ਨਿਯਮਾਂ 'ਚ ਛੋਟ ਅਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਚਰਚਾ ਕਰਨਗੇ। ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਫੈਸਲਾ ਇਸ ਮੀਟਿੰਗ 'ਤੇ ਨਿਰਭਰ ਕਰਦਾ ਹੈ। ਜੇਕਰ ਕੇਂਦਰ ਨੇ ਪੰਜਾਬ ਨੂੰ ਕਰਜ਼ਾ ਲੈਣ ਲਈ ਨਿਯਮਾਂ 'ਚ ਛੋਟ ਦੇ ਦਿੱਤੀ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਸਕੇਗਾ। ਕੇਂਦਰ ਵਲੋਂ 'ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ' ਵਲੋਂ ਕਰਜ਼ਾ ਲੈਣ ਲਈ ਛੋਟ ਦਿੱਤੇ ਜਾਣ ਦੇ ਨਾਲ ਪੰਜਾਬ ਨੂੰ ਹੀ ਕਰਜ਼ਾ ਮਿਲ ਸਕਦਾ ਹੈ। ਇਸ ਐਕਟ ਮਤਾਬਕ ਹਰੇਕ ਰਾਜ ਸਰਕਾਰ ਨੂੰ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅਨੁਪਾਤ ਮੁਤਾਬਕ ਹੀ ਕਰਜ਼ਾ ਮਿਲਦਾ ਹੈ ਅਤੇ ਉਸ ਮੁਤਾਬਕ ਪੰਜਾਬ ਪਹਿਲਾਂ ਹੀ ਕਰਜ਼ਾ ਲੈ ਚੁੱਕਿਆ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਕਿਸਾਨਾਂ ਦੇ ਕਰਜ਼ਾ ਮੁਆਫੀ 'ਤੇ ਸੰਕਟ ਛਾ ਸਕਦਾ ਹੈ।


Related News