ਕੈਪਟਨ ਖ਼ਿਲਾਫ਼ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਸਬੰਧੀ ਸੁਣਵਾਈ 19 ਜੁਲਾਈ ਤੱਕ ਟਲੀ

Tuesday, Jul 06, 2021 - 09:26 AM (IST)

ਕੈਪਟਨ ਖ਼ਿਲਾਫ਼ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ਸਬੰਧੀ ਸੁਣਵਾਈ 19 ਜੁਲਾਈ ਤੱਕ ਟਲੀ

ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਚੱਲ ਰਹੀ ਆਮਦਨ ਟੈਕਸ ਵਿਭਾਗ ਦੀਆਂ ਆਮਦਨ ਸਬੰਧੀ ਸ਼ਿਕਾਇਤਾਂ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਨੇ 19 ਜੁਲਾਈ ਤੱਕ ਦੇ ਲਈ ਟਾਲ ਦਿੱਤਾ। ਆਮਦਨ ਕਰ ਵਿਭਾਗ ਵੱਲੋਂ ਵਾਧੂ ਗਵਾਹੀ ਕਰਵਾਉਣ ਲਈ ਅਦਾਲਤ ’ਚ ਲਗਾਈ ਗਈ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਆਮਦਨ ਟੈਕਸ ਵਿਭਾਗ ਨੂੰ ਆਪਣੀਆਂ ਗਵਾਹੀਆਂ ਕਰਵਾਉਣ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੀ ਸਿਆਸਤ 'ਚ ਅੱਜ ਅਹਿਮ ਦਿਨ, 'ਕੈਪਟਨ-ਸੋਨੀਆ' ਦੀ ਮੁਲਾਕਾਤ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਅਮਾਦਨ ਟੈਕਸ ਵਿਭਾਗ ਦੇ ਵਕੀਲ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ ਉਨ੍ਹਾਂ ਵੱਲੋਂ ਅਦਾਲਤ ’ਚ ਆਮਦਨ ਟੈਕਸ ਵਿਭਾਗ ਸਬੰਧੀ ਵਾਧੂ ਗਵਾਹੀ ਦਾਖ਼ਲ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਰੀਬ ਸਾਢੇ 3 ਘੰਟਿਆਂ ਤੱਕ ਅਦਾਲਤ ਵਿਚ ਵਿਭਾਗ ਵੱਲੋਂ ਦਿੱਤੇ ਦਸਤਾਵੇਜ਼ਾਂ ਨੂੰ ਐਗਜ਼ੀਬਿਟ (ਪ੍ਰਦਰਸ਼ਿਤ) ਕੀਤਾ ਗਿਆ, ਜਿਸ ਤੋਂ ਬਾਅਦ ਵਿਭਾਗ ਨੇ ਆਪਣੀ ਗਵਾਹੀ ਬੰਦ ਕਰ ਦਿੱਤੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਬਿਜਲੀ ਕੱਟਾਂ' ਦੌਰਾਨ ਇੰਡਸਟਰੀ ਲਈ ਆਈ ਰਾਹਤ ਭਰੀ ਖ਼ਬਰ

ਇਸ ’ਤੇ ਅਦਾਲਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਅਦਾਲਤ ’ਚ ਤਲਬ ਕਰਨ ’ਤੇ ਇਸ ਨੂੰ 19 ਜੁਲਾਈ ਦੇ ਲਈ ਬਹਿਸ ’ਤੇ ਰੱਖ ਲਿਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਦੇ ਭੋਗ 'ਤੇ ਪਿਤਾ ਨੇ ਕੀਤਾ ਵੱਡਾ ਐਲਾਨ, ਮੀਡੀਆ ਅੱਗੇ ਰੱਖੀ ਇਹ ਗੱਲ (ਵੀਡੀਓ)

ਵਿਭਾਗ ਨੇ ਆਪਣੀ ਅਰਜ਼ੀ ’ਚ ਬੇਨਤੀ ਕੀਤੀ ਸੀ ਕਿ ਜੋ ਦਸਤਾਵੇਜ਼ ਪਹਿਲਾਂ ਹੀ ਕੇਸ ਦੀ ਫਾਈਲ ਵਿਚ ਲੱਗੇ ਹਨ, ਉਹ ਉਨ੍ਹਾਂ ਦੀਆਂ ਸਰਟੀਫਾਈਡ ਕਾਪੀਆਂ ਅਦਾਲਤ ’ਚ ਲਗਾਉਣਾ ਚਾਹੁੰਦੇ ਹਨ, ਜੋ ਕਿ ਕੇਸ ਲਈ ਬੇਹੱਦ ਮਹੱਤਵਪੂਰਨ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News