ਸਿੱਧੀ ਅਦਾਇਗੀ ਮਾਮਲੇ ''ਚ ਅੱਜ ਆੜ੍ਹਤੀਆਂ ਨਾਲ ਮੁਲਾਕਾਤ ਕਰਨਗੇ ''ਕੈਪਟਨ''
Thursday, Apr 01, 2021 - 10:54 AM (IST)
ਚੰਡੀਗੜ੍ਹ : ਕਿਸਾਨਾਂ ਲਈ ਬੈਂਕ ਖਾਤਿਆਂ 'ਚ ਸਿੱਧੀ ਅਦਾਇਗੀ ਸਕੀਮ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਪੰਜਾਬ 'ਚ ਆੜ੍ਹਤੀਆਂ ਜ਼ਰੀਏ ਹੀ ਅਦਾਇਗੀ ਕੀਤੀ ਜਾਵੇਗੀ। ਇਸ ਸਬੰਧੀ ਕੈਪਟਨ ਵੱਲੋਂ ਅੱਜ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਮੁਲਾਕਾਤ ਦੌਰਾਨ ਐਫ. ਸੀ. ਆਈ. ਦੇ ਸਿੱਧੀ ਅਦਾਇਗੀ ਵਾਲੇ ਫ਼ੈਸਲੇ ਨੂੰ ਲੈ ਕੇ ਵਿਚਾਰ-ਚਰਚਾ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ 'ਚ 'ਮੁਫ਼ਤ' ਸਫਰ ਕਰਨਗੀਆਂ ਬੀਬੀਆਂ, ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼
ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ FCI ਵੱਲੋਂ ਸਿੱਧੀ ਖ਼ਰੀਦ ਨੂੰ ਇਕ ਸਾਲ ਲਈ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ ਪਰ ਫ਼ਸਲਾਂ ਦੀ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚਿੱਠੀ ਲਿਖੀ ਗਈ, ਜਿਸ ਵਿੱਚ ਪੰਜਾਬ ਸਰਕਾਰ ਨੂੰ ਸਿੱਧੀ ਅਦਾਇਗੀ ਦਾ ਨਿਯਮ ਜਲਦੀ ਤੋਂ ਜਲਦੀ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ
ਸਿਰਫ ਇੰਨਾ ਹੀ ਨਹੀਂ, ਨਿਯਮ ਲਾਗੂ ਨਾਂ ਹੋਣ 'ਤੇ ਫ਼ਸਲ ਦੀ ਖਰੀਦ 'ਚ ਰਿਆਇਤ ਨਾ ਦੇਣ ਵਾਲੀ ਗੱਲ ਵੀ ਕਹੀ ਗਈ ਹੈ। ਇਸ ਚਿੱਠੀ ਤੋਂ ਬਾਅਦ ਪੰਜਾਬ 'ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਦੋਹਾਂ ਸਰਕਾਰਾਂ ਵਿਚਲੀ ਇਸ ਤਕਰਾਰ ਦੇ ਚੱਲਦਿਆਂ ਵੱਡਾ ਹਰਜਾਨਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸਰਕਾਰੀ ਡਿਸਪੈਂਸਰੀਆਂ ’ਚ ਵੀ ਮੁਫ਼ਤ ਲੱਗੇਗੀ 'ਕੋਰੋਨਾ ਵੈਕਸੀਨ'
ਕਣਕ ਦੀ ਫ਼ਸਲ ਪੰਜਾਬ ਵਿੱਚ ਪੱਕ ਚੁੱਕੀ ਹੈ ਅਤੇ ਵਾਢੀ ਲਈ ਤਿਆਰ ਹੈ। 10 ਅਪ੍ਰੈਲ ਤੋਂ ਤਾਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣੀ ਹੈ। ਅਜਿਹੇ ਵਿੱਚ ਕੇਂਦਰ ਦੀ ਚਿਤਾਵਨੀ ਕਣਕ ਦੀ ਖ਼ਰੀਦ 'ਤੇ ਵੱਡਾ ਅਸਰ ਪਾ ਸਕਦੀ ਹੈ ਪਰ ਫਿਲਹਾਲ ਇਸ ਮੁੱਦੇ ਨੇ ਸਿਆਸਤ ਭਖਾ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ