ਨਵੇਂ ਸਾਲ ''ਤੇ ''ਕੈਪਟਨ'' ਦਾ ਪੰਜਾਬੀਆਂ ਨੂੰ ਖ਼ਾਸ ਸੁਨੇਹਾ, ਕਿਸਾਨਾਂ ਦੀ ਕੀਤੀ ਰੱਜ ਕੇ ਤਾਰੀਫ਼
Friday, Jan 01, 2021 - 03:21 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਹੈ। ਕੈਪਟਨ ਨੇ ਇਸ ਮੌਕੇ ਆਪਣੇ ਖ਼ਾਸ ਸੁਨੇਹੇ 'ਚ ਕਿਹਾ ਕਿ ਭਾਵੇਂ ਹੀ ਪਿਛਲਾ ਸਾਲ ਕੋਰੋਨਾ ਕਾਰਨ ਬਹੁਤ ਮਾੜਾ ਲੰਘਿਆ ਹੈ ਅਤੇ ਹੁਣ ਕੋਰੋਨਾ ਦੇ ਕੇਸ ਘੱਟ ਗਏ ਹਨ ਪਰ ਅਜੇ ਵੀ ਲੋਕਾਂ ਨੂੰ ਸੰਭਲਣ ਦੀ ਲੋੜ ਹੈ ਕਿਉਂਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ।
ਇਹ ਵੀ ਪੜ੍ਹੋ : 51 ਲੱਖ ਦੀ 'ਮੱਝ' ਵਿਕਣ ਤੇ ਕਿਸਾਨ ਅੰਦੋਲਨ ’ਚ ਲਾਏ ਲੰਗਰ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ
ਉਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਨਵੀਂ ਸਟਰੇਨ ਬਾਰੇ ਵੀ ਸੁਚੇਤ ਕਰਦਿਆਂ ਆਪਣਾ ਖ਼ਿਆਲ ਰੱਖਣ ਲਈ ਕਿਹਾ। ਕਿਸਾਨ ਅੰਦੋਲਨ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਅੰਦੋਲਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਪਰ ਪੰਜਾਬ ਦੇ ਕਿਸਾਨਾਂ ਨੇ ਸ਼ਾਂਤੀਪੂਰਵਕ ਆਪਣਾ ਜੋ ਵਿਰੋਧ ਪ੍ਰਦਰਸ਼ਨ ਕੀਤਾ ਹੈ, ਉਸ ਲਈ ਕੈਪਟਨ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਕਿਉਂਕਿ ਇਸ ਦੌਰਾਨ ਕਿਸੇ ਤਰ੍ਹਾਂ ਦੇ ਲੜਾਈ-ਝਗੜੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ 'ਤੇ ਹੁਣ ਨਹੀਂ ਦਿਖਣਗੇ 'ਛੋਟੇ ਨੰਬਰਾਂ' ਵਾਲੇ ਵਾਹਨ, ਇਹ ਹੈ ਕਾਰਨ
ਕੈਪਟਨ ਨੇ ਕਿਹਾ ਕਿ ਸ਼ਾਂਤੀਪੂਰਨ ਧਰਨਾ ਦੇ ਕੇ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਜਿੰਨੀ ਕਣਕ ਅਤੇ ਝੋਨੇ ਦੀ ਪੈਦਾਵਾਰ ਸੂਬੇ 'ਚ ਬੀਤੇ ਸਾਲ ਹੋਈ ਹੈ, ਓਨੀ ਕਦੇ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਹਰ ਪੱਖੋਂ ਦੇਸ਼ ਪ੍ਰਤੀ ਆਪਣੀ ਫਰਜ਼ ਨਿਭਾਇਆ ਹੈ। ਕੈਪਟਨ ਨੇ ਆਸ ਜ਼ਾਹਰ ਕੀਤੀ ਕਿ ਨਵਾਂ ਸਾਲ ਇਕ ਨਵੇਂ ਤਰੀਕੇ ਨਾਲ ਅੱਗੇ ਵਧੇਗਾ, ਕਿਸਾਨੀ ਦਾ ਮਸਲਾ ਹੱਲ ਹੋਵੇਗਾ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ, ਨੌਜਵਾਨ ਕਿਸਾਨ ਨੇ ਧਰਨੇ 'ਚ ਬੈਠ ਕੇ ਹੀ ਦੇ ਦਿੱਤੀ LLB ਦੀ ਪ੍ਰੀਖਿਆ
ਉਨ੍ਹਾਂ ਕਿਹਾ ਕਿ ਹੁਣ ਇਲੈਕਟ੍ਰਾਨਿਕ ਦਾ ਜ਼ਮਾਨਾ ਹੈ ਅਤੇ ਜੇਕਰ ਅਸੀਂ ਆਪਣੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ ਤਾਂ ਖੁਦ ਵੀ ਤੇਜ਼ੀ ਨਾਲ ਅੱਗੇ ਵੱਧਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਬਾਵਜੂਦ ਵੀ ਪੰਜਾਬ ਦੀ ਇੰਡਸਟਰੀ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ।
ਨੋਟ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੇ ਸੁਨੇਹੇ ਬਾਰੇ ਦਿਓ ਰਾਏ