ਕੈਪਟਨ ਵੱਲੋਂ ਸੰਗਰੂਰ ਪ੍ਰਸ਼ਾਸਨ ਨੂੰ ਥਾਪੜਾ, ਸਾਂਝੀ ਕੀਤੀ ''ਜਗਬਾਣੀ'' ਦੀ ਵੀਡੀਓ

03/25/2020 3:46:22 PM

ਸੰਗਰੂਰ, ਲੁਧਿਆਣਾ (ਹਿਤੇਸ਼) : ਦੁਨੀਆ 'ਚ ਫੈਲੀ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਦੇ ਮੱਦੇਨਜ਼ਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੰਗਰੂਰ ਵਾਸੀਆਂ ਲਈ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਕਿਸੇ ਨੂੰ ਕੋਈ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਗਰੂਰ ਪ੍ਰਸ਼ਾਸਨ ਦੀ ਪਿੱਠ ਥਾਪੜੀ ਗਈ ਹੈ। ਕੈਪਟਨ ਨੇ ਆਪਣੇ ਫੇਸਬੁੱਕ ਪੇਜ 'ਤੇ 'ਜਗਬਾਣੀ' ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਸੰਗਰੂਰ ਪ੍ਰਸ਼ਾਸਨ ਵਲੋਂ ਲੋਕਾਂ ਤੱਕ ਰਾਸ਼ਨ-ਪਾਣੀ ਪਹੁੰਚਾਉਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਕੈਪਟਨ ਵਲੋਂ ਸੰਗਰੂਰ ਪ੍ਰਸ਼ਾਸਨ ਨੂੰ ਸ਼ਾਬਾਸ਼ੀ ਦਿੱਤੀ ਗਈ ਹੈ। ਕੈਪਟਨ ਨੇ ਲਿਖਿਆ ਕਿ ਇਹ ਸਿਰਫ ਇਕ ਉਦਾਹਰਣ ਹੈ ਅਤੇ ਇਹੋ ਜਿਹਾ ਤਰੀਕਾ ਪੂਰੇ ਜ਼ਿਲਿਆਂ 'ਚ ਅਪਣਾਇਆ ਜਾ ਰਿਹਾ ਹੈ। ਕੈਪਟਨ ਨੇ ਲਿਖਿਆ ਕਿ ਇਹ ਸਭ ਕੁੱਝ ਤੁਹਾਡੀ ਸਹਾਇਤਾ ਲਈ ਹੀ ਕੀਤਾ ਜਾ ਰਿਹਾ ਹੈ ਤਾਂ ਜੋ ਤੁਹਾਨੂੰ ਕਿਸੇ ਸਮਾਨ ਲਈ ਬਾਹਰ ਨਾ ਜਾਣਾ ਪਵੇ। ਉਨ੍ਹਾਂ ਨੇ ਜਨਤਾ ਨੂੰ ਆਪਣਾ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ।

PunjabKesari
ਦੱਸ ਦੇਈਏ ਕਿ ਸੰਗਰੂਰ ਦੇ ਡੀ. ਸੀ. ਨੇ ਕਿਹਾ ਕਿ ਉਨ੍ਹਾਂ ਨੇ ਅੱਜ ਤੋਂ 100 ਟਰੈਕਟਰ-ਟਰਾਲੀਆਂ 'ਚ ਰੋਜ਼ਾਨਾ ਲੋੜ ਦੀਆਂ ਜ਼ਰੂਰੀ ਵਸਤਾਂ ਜਿਵੇਂ ਸਬਜ਼ੀਆਂ, ਫਲ ਆਦਿ 16 ਲੱਖ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਇਸ ਤੋਂ ਇਲਾਵਾ 25 ਗੱਡੀਆਂ 'ਚ ਸਪੈਸ਼ਲੀ ਦਵਾਈ ਭਰ ਕੇ ਇਕ-ਇਕ ਪਿੰਡ ਸ਼ਹਿਰ ਕਸਬੇ 'ਚ ਸਪਲਾਈ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਹੈਲਪਲਾਈਨ ਨੰਬਰ ਦੇ ਨਾਲ-ਨਾਲ ਆਪਣਾ ਪਰਸਨਲ ਵਟਸਐੱਪ ਨੰਬਰ ਵੀ ਕੀਤਾ ਜਾਰੀ ਕੀਤਾ ਹੈ।
 


Babita

Content Editor

Related News