ਕੈਪਟਨ ਦੇ ਨਵੇਂ ਸਲਾਹਕਾਰਾਂ ਨੂੰ ਦਿੱਤੇ ਪੀ. ਏ. ਵਾਪਸ ਬੁਲਾਏ, ਨਿਯੁਕਤੀ ਹੋਈ ਰੱਦ
Thursday, Sep 19, 2019 - 03:21 PM (IST)

ਚੰਡੀਗੜ੍ਹ (ਵਰੁਣ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਲਾਏ ਗਏ 6 ਸਲਾਹਕਾਰਾਂ ਨੂੰ ਦਿੱਤੇ ਗਏ ਪੀ. ਏ. ਵਾਪਸ ਬੁਲਾ ਲਏ ਗਏ ਹਨ ਅਤੇ ਪੀ. ਏ. ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ 6 ਵਿਧਾਇਕਾਂ ਨੂੰ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ ਅਤੇ ਨਵੇਂ ਲਾਏ ਗਏ ਸਲਾਹਕਾਰਾਂ ਲਈ ਪੀ. ਏ. ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਅੱਜ ਵਾਪਸ ਲੈ ਲਿਆ ਗਿਆ ਹੈ। ਅਸਲ 'ਚ ਸਰਕਾਰ ਵਲੋਂ ਇਹ ਫੈਸਲਾ ਅਦਾਲਤ 'ਚ ਚੱਲ ਰਹੇ 'ਆਫਿਸ ਆਫ ਪ੍ਰਾਫਿਟ' ਮਾਮਲੇ ਨੂੰ ਦੇਖਦੇ ਹੋਏ ਲਿਆ ਗਿਆ ਹੈ।