ਬਟਾਲਾ ''ਚ ਹੋਏ ਪਟਾਕਾ ਫੈਕਟਰੀ ਧਮਾਕੇ ''ਤੇ ਕੈਪਟਨ ਨੇ ਜਤਾਇਆ ਦੁਖ

Wednesday, Sep 04, 2019 - 06:26 PM (IST)

ਬਟਾਲਾ ''ਚ ਹੋਏ ਪਟਾਕਾ ਫੈਕਟਰੀ ਧਮਾਕੇ ''ਤੇ ਕੈਪਟਨ ਨੇ ਜਤਾਇਆ ਦੁਖ

ਜਲੰਧਰ/ਬਟਾਲਾ— ਬਟਾਲਾ ਵਿਖੇ ਪਟਾਕੇ ਬਣਾਉਣ ਦੀ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਨਾਲ ਵਾਪਰੇ ਦਰਦਨਾਕ ਹਾਦਸੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਲਿਖਿਆ ਕਿ ਬਟਾਲਾ 'ਚ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਨਾਲ ਹੋਏ ਜਾਨੀ-ਮਾਲੀ ਨੁਕਸਾਨ ਨਾਲ ਡੂੰਘਾ ਦੁੱਖ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਡੀ. ਸੀ. ਅਤੇ ਐੱਸ. ਐੱਸ. ਪੀ. ਦੀ ਅਗਵਾਈ 'ਚ ਰਾਹਤ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।

PunjabKesari

ਦੱਸ ਦੇਈਏ ਕਿ ਦੁਪਹਿਰ ਨੂੰ ਬਟਾਲਾ ਦੇ ਹੰਸਲੀ ਨਾਲੇ ਨੇੜੇ ਪਟਾਕਾ ਫੈਕਟਰੀ 'ਚ ਬੰਬ ਧਮਾਕਾ ਹੋਣ ਕਰਕੇ ਹੁਣ ਤੱਕ ਕਰੀਬ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 36 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਗੰਭੀਰ ਰੂਪ ਨਾਲ ਜ਼ਖਮੀ ਹੋਏ ਲੋਕਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। 


author

shivani attri

Content Editor

Related News