ਕੈਪਟਨ ਵਲੋਂ ਨਸ਼ਿਆਂ ਖਿਲਾਫ ''ਲੋਗੋ'' ਜਾਰੀ, ਇਕਜੁੱਟ ਹੋਏ ਉੱਤਰੀ ਸੂਬੇ

Thursday, Jul 25, 2019 - 01:53 PM (IST)

ਕੈਪਟਨ ਵਲੋਂ ਨਸ਼ਿਆਂ ਖਿਲਾਫ ''ਲੋਗੋ'' ਜਾਰੀ, ਇਕਜੁੱਟ ਹੋਏ ਉੱਤਰੀ ਸੂਬੇ

ਚੰਡੀਗੜ੍ਹ : ਨਸ਼ਿਆਂ ਦਾ ਅਸਰ ਸਿਰਫ ਪੰਜਾਬ 'ਚ ਹੀ ਨਹੀਂ, ਸਗੋਂ ਉੱਤਰੀ ਭਾਰਤ ਦੇ ਬਾਕੀ ਸੂਬਿਆਂ 'ਚ ਵੀ ਹੈ। ਦੇਸ਼ 'ਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ, ਜਿਸ 'ਚ ਨਸ਼ਿਆਂ ਦੇ ਖਿਲਾਫ ਜੁਆਇੰਟ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਲੈ ਕੇ ਇਕ ਲੋਗੋ ਵੀ ਜਾਰੀ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਹੈ ਕਿ ਇਹ ਲੋਗੋ ਉਨ੍ਹਾਂ ਨੇ ਜਨਤਾ ਨਾਲ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਜਨਤਾ ਨੂੰ ਇਸ ਲੋਗੋ ਦੀ ਵਰਤੋਂ ਕਰਨ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਇਸ ਲੜਾਈ 'ਚ ਸਾਥ ਦੇਣ ਦੀ ਅਪੀਲ ਕੀਤੀ ਹੈ। ਬੈਠਕ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਹਨ।


author

Babita

Content Editor

Related News