ਆਮ ਲੋਕਾਂ ਨਾਲ ਹਮਦਰਦੀ ਰੱਖਣ ਵਾਲੀ ਸੀ ਸੁਸ਼ਮਾ ਸਵਰਾਜ : ਕੈਪਟਨ

Wednesday, Aug 07, 2019 - 01:33 AM (IST)

ਆਮ ਲੋਕਾਂ ਨਾਲ ਹਮਦਰਦੀ ਰੱਖਣ ਵਾਲੀ ਸੀ ਸੁਸ਼ਮਾ ਸਵਰਾਜ : ਕੈਪਟਨ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਕੈਪਟਨ ਨੇ ਸੋਗ ਪ੍ਰਗਟਾਉਂਦੇ ਆਪਣੇ ਟਵੀਟਰ 'ਤੇ ਲਿਖਿਆ ਕਿ ਸੁਸ਼ਮਾ ਸਵਰਾਜ ਜੀ ਦਾ ਅਚਾਨਕ ਦਿਹਾਂਤ ਹੋਣ 'ਤੇ ਹੈਰਾਨ ਹਾਂ। ਮੈਂ ਉਨ੍ਹਾਂ ਨੂੰ ਹਮੇਸ਼ਾ ਇਕ ਗਤੀਸ਼ੀਲ ਤੇ ਸੰਵੇਦਨਸ਼ੀਲ ਨੇਤਾ ਵਜੋਂ ਯਾਦ ਕਰਾਂਗਾ, ਜਿਨ੍ਹਾਂ 'ਚ ਆਮ ਲੋਕਾਂ ਦੇ ਨਾਲ ਹਮਦਰਦੀ ਰੱਖਣ ਦੀ ਸਮਰੱਥਾ ਸੀ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

 

ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਰਾਤ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਏਮਜ਼ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


Related News