ਕੀ ਕੈਪਟਨ ਅਕਾਲੀ ਦਲ ਨੂੰ ਦੇ ਰਹੇ ਨੇ ਮਿੱਠੀ ਜ਼ਹਿਰ!

Friday, Feb 21, 2020 - 04:40 PM (IST)

ਕੀ ਕੈਪਟਨ ਅਕਾਲੀ ਦਲ ਨੂੰ ਦੇ ਰਹੇ ਨੇ ਮਿੱਠੀ ਜ਼ਹਿਰ!

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਮੁੱਖ ਮੰਤਰੀ ਕੈਪਟਨ ਸਿੰਘ ਵੱਲੋਂ ਜਵਾਬ ਨਾ ਦੇਣ 'ਤੇ ਕਾਂਗਰਸੀ ਨੇਤਾ ਅੱਜ-ਕੱਲ ਦੱਬੀ ਜ਼ੁਬਾਨ 'ਚ ਕਹਿ ਰਹੇ ਹਨ ਕਿ ਇਹ ਦੋਵੇਂ ਆਪਸ ਵਿਚ ਰਲੇ ਹੋਏ ਹਨ। ਇਸ ਕਰ ਕੇ ਕਾਂਗਰਸ ਵਿਚ ਬੈਠੇ ਬਾਜਵਾ, ਦੂਲੋ, ਰੰਧਾਵਾ, ਸਾਬਕਾ ਮੰਤਰੀ ਸਿੱਧੂ, ਪ੍ਰਗਟ ਸਿੰਘ ਅਤੇ ਹੋਰ ਕਈ ਮੰਤਰੀ ਆਪਣੀ ਸਰਕਾਰ 'ਤੇ ਉਂਗਲੀ ਚੁੱਕ ਚੁੱਕੇ ਹਨ ਪਰ ਹੁਣ ਰਾਜਸੀ ਪੰਡਤਾਂ ਨੇ ਕੈਪਟਨ ਦੀ ਚੁੱਪੀ 'ਤੇ ਕਿਹਾ ਕਿ ਕੈਪਟਨ ਸਿੰਘ ਨੇ 2002 ਵਾਲੀ ਸਰਕਾਰ ਵਿਚ ਬਾਦਲ, ਸੁਖਬੀਰ ਅਤੇ ਕਈ ਮੰਤਰੀ ਫੜ ਲਏ ਸਨ, ਜੋ ਸਾਰੇ ਬਰੀ ਹੋ ਗਏ। ਲਗਦਾ ਹੈ ਕਿ ਇਸ ਵਾਰ ਉਹ ਅਕਾਲੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਸ਼ਾਇਦ ਇਨ੍ਹਾਂ ਨਾਲ ਯਾਰੀ ਨਿਭਾ ਰਿਹਾ ਹੈ। ਜੇਕਰ ਇਹ ਗੱਲ ਸੱਚ ਹੋਈ ਤਾਂ ਅਕਾਲੀ ਦਲ ਲਈ ਇਹ ਨਿਭਾਈ ਜਾ ਰਹੀ ਯਾਰੀ ਕਿਸੇ ਰਾਜਸੀ ਜ਼ਹਿਰ ਤੋਂ ਘੱਟ ਨਹੀਂ ਹੋਵੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਤਾਂ ਰਾਜ ਕਰ ਰਹੀ ਹੈ ਜਦੋਂਕਿ ਅਕਾਲੀ 2022 'ਚ ਰਾਜ ਭਾਗ ਦੇ ਸੁਪਨੇ ਦੇਖ ਰਹੇ ਹਨ, ਸਿਰ 'ਤੇ ਆਪ ਦੇ ਬੱਦਲ ਮੰਡਰਾ ਰਹੇ ਹਨ।

ਮਾਹਰਾਂ ਨੇ ਕਿਹਾ ਕਿ ਜੇਕਰ ਚਾਚੇ-ਭਤੀਜੇ ਦੀ ਇਹ ਯਾਰੀ ਵਾਲਾ ਰਾਜਸੀ ਸਿਲਸਿਲਾ ਚੱਲਦਾ ਰਿਹਾ ਤਾਂ ਕੈਪਟਨ ਸਿੰਘ ਵੱਲੋਂ ਦਿੱਤੀ ਜਾ ਰਹੀ ਉਨ੍ਹਾਂ ਨੂੰ ਰਾਹਤ ਵਾਲੀ ਰਾਜਸੀ ਜ਼ਹਿਰ ਲੋਕਾਂ ਵਿਚ ਇੰਨਾ ਅਸਰ ਪੈਦਾ ਕਰ ਦੇਵੇਗੀ ਕਿ ਉਸ ਤੋਂ ਅਕਾਲੀ ਦਲ ਨੂੰ ਪੱਲਾ ਛੁਡਾਉਣਾ ਔਖਾ ਹੋ ਜਾਵੇਗਾ।
 


author

Anuradha

Content Editor

Related News