ਕੈਪਟਨ ਮੇਰੇ ਤੋਂ ਦਸ ਸਾਲ ਵੱਡੇ, ਛੱਡਣ ਸਿਆਸਤ : ਦੂਲੋ

09/26/2016 5:21:38 PM

ਮੁਕੇਰੀਆਂ : ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਰਮਸ਼ੇਰ ਸਿੰਘ ਦੂਲੋ ਨੇ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ''ਤੇ ਹਮਲਾ ਬੋਲਿਆ ਹੈ। ਕੈਪਟਨ ਵਲੋਂ ਦੂਲੋ ਨੂੰ ਬਜ਼ੁਰਗ ਕਹੇ ਜਾਣ ''ਤੇ ਦੂਲੋ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਤੋਂ ਦਸ ਸਾਲ ਵੱਡੇ ਹਨ, ਸੋ ਉਨ੍ਹਾਂ ਨੂੰ ਪਹਿਲਾਂ ਸਿਆਸਤ ਛੱਡਣੀ ਚਾਹੀਦੀ ਹੈ। ਦੂਲੋ ਕਾਂਗਰਸ ਸੇਵਾ ਦਲ ਵਲੋਂ ਦਸੂਹਾ ਵਿਖੇ ਰੱਖੇ ਗਏ ਸਨਮਾਨ ਸਮਾਰੋਹ ''ਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ।
ਦਸੂਹਾ ਵਿਚ ਕਾਂਗਰਸ ਸੇਵਾ ਦਲ ਵਲੋਂ ਕਰਵਾਇਆ ਗਿਆ ਸਮਾਗਮ ਭਾਵੇਂ ਦੂਲੋ ਦੇ ਸਨਮਾਨ ''ਚ ਸੀ ਪਰ ਸੰਤੋਸ਼ ਚੌਧਰੀ ਦੀ ਹਾਜ਼ਰੀ ਅਤੇ ਦੂਲੋ ਦੇ ਵਾਰ-ਵਾਰ ਟਕਸਾਲੀ ਕਾਂਗਸੀ ਪਰਿਵਾਰਾਂ ਦੇ ਨਾਂ ਲੈਣਾ ਇਸ ਨੂੰ ਕਾਂਗਰਸ ਦੇ ਨਵੇਂ ਗੁੱਟ ਦਾ ਇਸ਼ਾਰਾ ਦੇ ਰਿਹਾ ਸੀ।


Gurminder Singh

Content Editor

Related News