ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

Friday, Apr 03, 2020 - 06:04 PM (IST)

ਜਲੰਧਰ : ਪੰਜਾਬ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੀਤੇ ਕਈ ਦਿਨਾਂ ਤੋਂ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਘਰ ਵਿਚ ਕੁਆਰਿੰਟਾਈਨ ਹਨ। ਇਸ ਦੌਰਾਨ ਜਦੋਂ ਜਗ ਬਾਣੀ ਵਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਮੌਜੂਦਾ ਸਮੇਂ ਉਹ ਘਰ ਵਿਚ ਕੀ ਕਰ ਕਰਕੇ ਸਮਾਂ ਗੁਜ਼ਾਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ 'ਜਗ ਬਾਣੀ' ਦੇਖ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਅਤੇ ਦੇਸ਼ ਦੁਨੀਆ ਦੀ ਜਾਣਕਾਰੀ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਰਫਿਊ ਮੈਂ ਹੀ ਲਗਵਾਇਆ ਹੈ, ਤੇ ਜੇਕਰ ਮੈਂ ਹੀ ਇਸ ਦਾ ਪਾਲਣ ਨਾ ਕਰਾਂ ਤਾਂ ਇਹ ਮੇਰੀ ਲਈ ਚੰਗੀ ਗੱਲ ਨਹੀਂ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਪੈਨਸ਼ਨਧਾਰਕਾਂ ਲਈ ਚੰਗੀ ਖਬਰ, ਕੈਪਟਨ ਨੇ ਕੀਤਾ ਵੱਡਾ ਐਲਾਨ

ਦੱਸਣਯੋਗ ਹੈ ਕਿ 23 ਮਾਰਚ ਤੋਂ ਦੇਸ਼ ਭਰ 'ਚ ਜਾਰੀ ਲਾਕਡਾਊਨ ਅੱਗੇ ਵੀ ਜਾਰੀ ਰਹੇਗਾ ਜਾਂ 14 ਅਪ੍ਰੈਲ ਨੂੰ ਖਤਮ ਹੋ ਜਾਵੇਗਾ, ਲੋਕਾਂ 'ਚ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਕਿ ਦੇਸ਼ ਭਰ 'ਚ ਜਾਰੀ ਲਾਕਡਾਊਨ ਆਉਣ ਵਾਲੇ ਹਾਲਾਤ 'ਤੇ ਨਿਰਭਰ ਕਰਦਾ ਹੈ। ਹਾਲੇ 3 ਅਪ੍ਰੈਲ ਹੋਈ ਹੈ ਅਤੇ 11 ਦਿਨ ਬਾਕੀ ਹਨ। ਇਨ੍ਹਾਂ 11 ਦਿਨਾਂ 'ਚ ਕਿਵੇਂ ਹਾਲਾਤ ਬਣਦੇ ਹਨ, ਉਸ ਮੁਤਾਬਕ ਹੀ ਅੱਗੇ ਚੱਲ ਕੇ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਦੇਖਭਾਲ ਕਰਨ ਵਾਲੀ ਔਰਤ ਨੇ ਹੀ ਕੀਤੀ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ

ਉਥੇ ਹੀ ਦੇਸ਼ ਭਰ 'ਚ ਲਾਕਡਾਊਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਗਾਇਆ ਗਿਆ ਹੈ। 21 ਦਿਨ ਦਾ ਕੁਆਰੰਟਾਈਨ ਪੀਰੀਅਡ ਸੋਸ਼ਲ ਡਿਸਟੈਂਸ ਲਈ ਲਗਾਇਆ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਜੇ ਹਾਲਾਤ ਠੀਕ ਹੁੰਦੇ ਹਨ ਤਾਂ 14 ਅਪ੍ਰੈਲ ਨੂੰ ਲਾਕਡਾਊਨ ਖਤਮ ਹੋ ਜਾਵੇਗਾ ਪਰ ਜੇ ਹਾਲਾਤ ਹੋਰ ਖਰਾਬ ਹੁੰਦੇ ਹਨ ਲਾਕਡਾਊਨ ਅੱਗੇ ਵਧਾਇਆ ਜਾ ਸਕਦਾ ਹੈ। ਲਾਕਡਾਊਨ ਅੱਗੇ ਵਧਾਉਣ 'ਤੇ ਫੈਸਲਾ ਕੇਂਦਰ ਸਰਕਾਰ ਲਵੇਗੀ। ਸਾਡੀ ਸਰਕਾਰ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਲਾਕਡਾਊਨ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਕਿ ਇਸ ਨੂੰ ਅੱਗੇ ਵਧਾਉਣ ਦੀ ਨੌਬਤ ਨਾ ਆਵੇ।ਪੰਜਾਬ 'ਚ ਹੁਣ ਤੱਕ 51 ਦੇ ਕਰੀਬ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 1918 'ਚ ਇਕ ਭਿਆਨਕ ਬੀਮਾਰੀ ਆਈ ਸੀ ਤੇ ਹੁਣ 100 ਸਾਲ ਬਾਅਦ ਇਸ ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਨੇ ਪੂਰੀ ਦੁਨੀਆ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ।

 


Shyna

Content Editor

Related News