ਕੈਪਟਨ ਨੇ ਖੋਲ੍ਹਿਆ ਰਾਜ਼, ਕਿਉਂ ਲੜ ਰਹੇ ਹਨ 2 ਸੀਟਾਂ ''ਤੇ ਚੋਣ! (ਵੀਡੀਓ)
Tuesday, Jan 24, 2017 - 06:09 PM (IST)
ਮੋਗਾ : ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੋ ਸੀਟਾਂ ਤੋਂ ਚੋਣ ਕਿਉਂ ਲੜ ਰਹੇ ਹਨ। ਮੋਗਾ ਵਿਚ ਸਿਆਸੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਰਾਜ਼ ਤੋਂ ਵੀ ਪਰਦਾ ਚੁੱਕ ਦਿੱਤਾ। ਕੈਪਟਨ ਮੁਤਾਬਕ ਪਟਿਆਲਾ ਤੋਂ ਇਲਾਵਾ ਉਹ ਲੰਬੀ ਤੋਂ ਚੋਣ ਇਸ ਲਈ ਲੜ ਰਹੇ ਹਨ ਕਿਉਂਕਿ ਉਹ ਆਪਣੇ ਅੰਤਿਮ ਮੁਕਾਬਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ''ਤੇ ਮਾਂਜਾ ਫੇਰਨਾ ਚਾਹੁੰਦੇ ਹਨ।
ਅਮਰਿੰਦਰ ਸਿੰਘ ਮੁਤਾਬਕ ਇਹ ਅੰਤਿਮ ਮੁਕਾਬਲਾ ਇਸ ਲਈ ਹੈ ਤਾਂ ਜੋ ਨੌਜਵਾਨ ਸਿਆਸਤ ਵਿਚ ਅੱਗੇ ਆਉਣ ਅਤੇ ਆਪਣੇ ਹਿਸਾਬ ਨਾਲ ਦੇਸ਼ ਨੂੰ ਤਰੱਕੀ ਦੀ ਲੀਹਾਂ ''ਤੇ ਲਿਜਾ ਸਕਣ।
