ਕੁਰਸੀ ਖੁੱਸਣ ਤੋਂ ਬਾਅਦ ਲੁਧਿਆਣਾ 'ਚ ਕੈਪਟਨ ਅਮਰਿੰਦਰ ਸਿੰਘ ਦੇ ਉਤਰਣ ਲੱਗੇ ਪੋਸਟਰ
Monday, Sep 20, 2021 - 05:43 PM (IST)
ਲੁਧਿਆਣਾ (ਨਰਿੰਦਰ)- ਪੰਜਾਬ ਕਾਂਗਰਸ ਦੇ ਵਿੱਚ ਵੱਡੇ ਉਲਟਫੇਰ ਤੋਂ ਬਾਅਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਗਏ, ਉਥੇ ਹੀ ਨਵੇਂ ਮੁੱਖ ਮੰਤਰੀ ਦੇ ਬਣਨ 'ਤੇ ਮਹਿਜ਼ 2 ਘੰਟੇ ਬਾਅਦ ਹੀ ਸ਼ਹਿਰਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਉਤਾਰਨੇ ਸ਼ੁਰੂ ਹੋ ਗਏ।
ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਅਤੇ 4 ਸਾਲ ਸਰਕਾਰ ਨੇ ਪੂਰੇ ਕੀਤੇ ਸਨ ਤਾਂ ਪੂਰੇ ਲੁਧਿਆਣਾ ਦੇ ਵਿਚ ਕੈਪਟਨ-ਕੈਪਟਨ ਹੋ ਗਈ ਸੀ, ਕੈਪਟਨ ਦੇ ਪੋਸਟਰ ਲੁਧਿਆਣਾ ਦੀ ਹਰ ਸੜਕ ਹਰ ਹਾਈਵੇਅ ਹਰ ਚੌਕ 'ਚ ਨਜ਼ਰ ਆਉਂਦੀ ਸੀ ਪਰ ਹੁਣ ਉਹ ਤੁਹਾਨੂੰ ਵਖਾਈ ਨਹੀਂ ਦੇਣਗੇ ਕਿਉਂਕਿ ਇਨ੍ਹਾਂ ਪੋਸਟਰਾਂ ਨੂੰ ਉਤਾਰਨ ਦੇ ਹੁਕਮ ਜਾਰੀ ਹੋ ਗਏ ਹਨ ਅਤੇ ਹੁਕਮ ਦੀ ਤਾਮੀਲ ਕਰਦਿਆਂ ਤੁਰੰਤ ਪੋਸਟਰ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ਨਾਲ ਦੋਆਬਾ ਦੀ ਦਲਿਤ ਰਾਜਨੀਤੀ ’ਚ ਬਣਨਗੇ ਨਵੇਂ ਸਮੀਕਰਨ
ਮੁੱਖ ਮੰਤਰੀ ਪੰਜਾਬ ਨੇ ਜਦੋਂ ਅਸਤੀਫ਼ਾ ਦਿੱਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ ਦੇ ਵਿੱਚ ਸ਼ਰਮਿੰਦਗੀ ਮਹਿਸੂਸ ਕਰ ਰਹੇ। ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਕਾਂਗਰਸ ਵਿਚ ਪੂਰੇ ਇਕ ਦਿਨ ਤਕ ਉਤਰਾਅ-ਚੜਾਅ ਵੇਖਣ ਨੂੰ ਮਿਲਿਆ। ਹਾਈ ਕਮਾਨ ਅਤੇ ਵਿਧਾਇਕਾਂ ਦੀ ਮੋਹਰ ਚਰਨਜੀਤ ਸਿੰਘ ਚੰਨੀ ਦੇ ਨਾਂ 'ਤੇ ਲੱਗੀ, ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਕੈਪਟਨ ਦੇ ਪੋਸਟਰ ਲੱਥਨੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਕੈਪਟਨ ਦੇ ਕਾਰਨਾਮਿਆਂ ਦਾ ਖੋਲਾਂਗਾ ਚਿੱਠਾ, ਮੁਹੰਮਦ ਮੁਸਤਫ਼ਾ ਦੀ ਧਮਕੀ
ਪੋਸਟਰ ਲਾਹੁਣ ਵਾਲੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਆਰਡਰ ਸਾਨੂੰ ਰਾਤ ਹੀ ਮਿਲ ਗਏ ਸਨ ਕੈਪਟਨ ਦੇ ਸਾਰੇ ਵਿਗਿਆਪਨ ਉਤਾਰੇ ਜਾ ਰਹੇ ਹਨ ਅਤੇ ਸਵੇਰੇ ਅੱਠ ਵਜੇ ਉਨ੍ਹਾਂ ਦੇ ਪੋਸਟਰ ਉਤਾਰਨੇ ਸ਼ੁਰੂ ਕਰ ਦਿੱਤੇ ਸਨ। ਹੁਣ ਤੱਕ 50 ਦੇ ਕਰੀਬ ਪੋਸਟਰ ਲਾ ਚੁੱਕੇ ਹਨ ਅਤੇ ਇੰਨੇ ਹੀ ਅਜੇ ਉਤਾਰਨੇ ਬਾਕੀ ਹਨ।
ਇਹ ਵੀ ਪੜ੍ਹੋ : 'ਲਵ ਮੈਰਿਜ' ਦੀ ਮਿਲੀ ਖ਼ੌਫ਼ਨਾਕ ਸਜ਼ਾ, ਸੱਸ ਤੇ ਸਾਲਿਆਂ ਨੇ ਕੀਤਾ ਕਿਰਪਾਨਾਂ ਤੇ ਕੈਂਚੀ ਨਾਲ ਨੌਜਵਾਨ ਦਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ