ਕੈਪਟਨ, ਸਿੱਧੂ ਵਿਵਾਦ ਦਾ ਨਹੀਂ ਹੋਵੇਗਾ ਹੱਲ? ਸੋਨੀਆ ਗਾਂਧੀ ਨੂੰ ਕੈਪਟਨ ਵੱਲੋਂ ਅਸਤੀਫਾ ਦੇਣ ਦੀ ਮੁੜ ਚਿਤਾਵਨੀ!

07/18/2021 9:36:00 AM

ਅੰਮ੍ਰਿਤਸਰ (ਦੀਪਕ) - ਕਾਂਗਰਸ ਹਾਈ ਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੇ ਝਗੜੇ ਨੂੰ ਖ਼ਤਮ ਕਰਨ ਦੀ ਜੋ ਲਗਾਤਾਰ ਕੋਸ਼ਿਸ਼ ਜਾਰੀ ਹੈ, ਉਸ ਤੋਂ ਇੰਝ ਲੱਗਦਾ, ਜਿਵੇਂ ਇਸ ਦਾ ਨਤੀਜਾ ਪਾਰਟੀ ਦੇ ਹੱਕ ’ਚ ਨਹੀਂ ਨਿਕਲ ਸਕਦਾ। ਪਾਰਟੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਅਹੁਦੇ ’ਤੇ ਲਿਆਉਣਾ ਚਾਹੁੰਦੀ ਹੈ, ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫ਼ੈਸਲਾ ਮਨਜ਼ੂਰ ਅਤੇ ਲਾਗੂ ਕੀਤਾ ਜਾਣਾ ਨਾਮੁਨਕਿਨ ਹੋਵੇਗਾ। ਇਨ੍ਹਾਂ ਕਾਰਨਾਂ ਦੇ ਕਰਕੇ ਆਖਰੀ ਸਮੇਂ ’ਚ ਇਹ ਝਗੜਾ ਹੋਰ ਜ਼ਿਆਦਾ ਵੱਧ ਸਕਦਾ ਹੈ। ਕਾਂਗਰਸ ਪਾਰਟੀ ਦੇ ਹਵਾਲੇ ਤੋਂ ਇਹ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿਤਾਵਨੀ ਖਤ ਭੇਜ ਕੇ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। 

Patiala ਜ਼ਿਲ੍ਹੇ ’ਚ ਹੋਈ ‘ਗੈਂਗਵਾਰ’, ਦੋ ਗੁੱਟਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ  

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਨੇ ਪਿਛਲੇ ਦਿਨ ਫ਼ੋਨ ’ਤੇ ਸੋਨੀਆ ਗਾਂਧੀ ਨੂੰ ਆਖਰੀ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਅਹੁਦੇ ’ਤੇ ਬਿਠਾਇਆ ਜਾਂਦਾ ਹੈ, ਤਾਂ ਇਹ ਖਤ ਅਤੇ ਫੋਨ ਕਾਲ ਨੂੰ ਪਾਰਟੀ ਹਾਈ ਕਮਾਂਡ ਕੈਪਟਨ ਦਾ ਅਸਤੀਫਾ ਸਮਝੇ। ਬਦਲਦੇ ਹੋਏ ਹਾਲਾਤਾਂ ਅਤੇ 2022 ਦੀਆਂ ਚੋਣਾਂ ਦਾ ਭਵਿੱਖ ਵੇਖਦੇ ਹੋਏ ਪਾਰਟੀ ਹਾਈ ਕਮਾਂਡ ਕਿਸੇ ਵੀ ਕੀਮਤ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮਨਜ਼ੂਰ ਨਹੀਂ ਕਰ ਪਾਵੇਗੀ। ਜਦੋਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੇ ’ਚ ਸਮਝੌਤਾ ਕਰਵਾਉਣ ਦੀ ਸਾਰਿਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਹਨ। ਹਾਈ ਕਮਾਂਡ ਦੀ ਮਜਬੂਰੀ ਹੈ, ਸਿੱਧੂ ਨੂੰ ਖੁਸ਼ ਕੀਤਾ ਜਾਵੇ। ਸਿੱਧੂ ਪ੍ਰਧਾਨ ਅਹੁਦਾ ਹਾਸਲ ਕਰ ਕੇ ਕੈਪਟਨ ਅਮਰਿੰਦਰ ਸਿੰਘ ਲਈ ਤਾਜ਼ਾ ਮੁਸੀਬਤਾਂ ਵੀ ਖੜ੍ਹੀਆਂ ਹੋ ਸਕਦੀਆਂ ਹਨ, ਕਿਉਂਕਿ ਦੋਵਾਂ ਦਾ ਮਿਸ਼ਨ ਅਤੇ ਰਸਤੇ ਵੱਖ-ਵੱਖ ਵੀ ਹਨ।

ਪੜ੍ਹੋ ਇਹ ਵੀ ਖ਼ਬਰ - ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਸਿਆਸੀ ਕੱਦ ਦੇ ਤੌਰ ’ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਅਹੁਦਾ ਹਾਸਲ ਕਰਨ ਦੀ ਜ਼ਿੱਦ ਉਨ੍ਹਾਂ ਦੇ ਸਿਆਸੀ ਲਾਲਚ ਨੂੰ ਹੁਣ ਤੱਕ ਕਾਫ਼ੀ ਹੱਦ ਤੱਕ ਜਲੀਲ ਕਰ ਪਾਈ ਹੈ। ਪਾਰਟੀ ਹਾਈ ਕਮਾਂਡ ’ਤੇ ਜਿਨ੍ਹਾਂ ਦਬਾਅ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ’ਤੇ ਵਧਾਇਆ ਸੀ। ਕੈਪਟਨ ਵੱਲੋਂ ਅਸਤੀਫਾ ਦੇਣ ਦੀ ਚਿਤਾਵਨੀ ਨੇ ਉਸ ਦਬਾਅ ਨੂੰ ਹੁਣ ਵੱਖ-ਵੱਖ ਕਰ ਦਿੱਤਾ ਹੈ। ਇਸ ਲਈ ਸਿੱਧੂ ਕੋਲ ਕੋਈ ਹੋਰ ਰਸਤਾ ਕਾਂਗਰਸ ਪਾਰਟੀ ’ਚ ਰਹਿਣ ਲਈ ਹੁਣ ਤੱਕ ਬਚਿਆ ਨਹੀਂ ਹੈ। ਸਾਫ਼ ਹੈ ਦੰਗਲ ’ਚ ਇਕ ਹੀ ਪਹਿਲਵਾਨ ਜਿੱਤੇਗਾ। ਜਦੋਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਭਾਰੀ ਹੈ।

ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਬਣੀ ਰਾਜਨੀਤੀ ਦਾ ਕੇਂਦਰ ਬਿੰਦੂ

ਸਿੱਧੂ ਕੋਲ ਹੁਣ ਸਿਰਫ਼ ਇਕ ਹੀ ਰਸਤਾ ਬਚਿਆ ਹੈ ਕਿ ਉਹ ਆਪਣੇ-ਆਪ ਅਤੇ ਆਪਣੇ ਕੁਝ ਵਿਧਾਇਕਾਂ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਜਾਣ। ਆਪਣੇ ਪੁਰਾਣੇ ਅੰਦਾਜ਼ ’ਚ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪਾਰਟੀ ਅਤੇ ਸਿਆਸੀ ਦੁਸ਼ਮਣ ਸ਼੍ਰੋਮਣੀ ਅਕਾਲੀ ਦਲ ਨੂੰ ਨੰਗਾ ਕਰ ਕੇ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਮਜਬੂਤ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਐਲਾਨੇ ਜਾਵੇ, ਜਿਸਦਾ ਇਸ਼ਾਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਬਿਆਨਾਂ ’ਚ ਖੁੱਲ੍ਹ ਕੇ ਸਾਹਮਣੇ ਆਇਆ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ 'ਨਵੇਂ ਪ੍ਰਧਾਨ', ਜਾਖੜ ਦੀ ਛੁੱਟੀ!


rajwinder kaur

Content Editor

Related News