ਕੈਪਟਨ ਨੇ ਸੰਭਾਲਿਆ 'ਨਵਜੋਤ ਸਿੱਧੂ' ਦਾ ਮਹਿਕਮਾ

Thursday, Jun 20, 2019 - 04:32 PM (IST)

ਕੈਪਟਨ ਨੇ ਸੰਭਾਲਿਆ 'ਨਵਜੋਤ ਸਿੱਧੂ' ਦਾ ਮਹਿਕਮਾ

ਚੰਡੀਗੜ੍ਹ (ਜੱਸੋਵਾਲ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅਜੇ ਤੱਕ ਆਪਣਾ ਨਵਾਂ ਬਿਜਲੀ ਵਿਭਾਗ ਨਹੀਂ ਸੰਭਾਲਿਆ ਗਿਆ ਹੈ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਿਭਾਗ ਦੇ ਸਾਰੇ ਕੰਮ-ਕਾਜ ਖੁਦ ਦੇਖ ਰਹੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ 'ਚ ਕਿਸਾਨਾਂ ਨੂੰ ਮਦਦ ਦੇਣ ਲਈ ਮੁੱਖ ਮੰਤਰੀ ਖੁਦ ਬਿਜਲੀ ਵਿਭਾਗ 'ਚ ਦਿਲਚਸਪੀ ਲੈ ਰਹੇ ਹੈ।

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਹਨ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਕੈਪਟਨ ਹੀ ਬਿਜਲੀ ਵਿਭਾਗ ਨੂੰ ਦੇਖ ਰਹੇ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਨੂੰ ਕਾਂਗਰਸ 'ਚ ਸ਼ਾਮਲ ਕਰਾਉਣ 'ਚ ਡਾ. ਰਾਜਕੁਮਾਰ ਵੇਰਕਾ ਨੇ ਵੱਡੀ ਭੂਮਿਕਾ ਨਿਭਾਈ ਸੀ। ਡਾ. ਵੇਰਕਾ ਦਾ ਕਹਿਣਾ ਹੈ ਕਿ ਸਿੱਧੂ-ਕੈਪਟਨ ਵਿਵਾਦ ਹਾਈਕਮਾਨ ਦੇ ਧਿਆਨ 'ਚ ਹੈ ਅਤੇ ਇਸ ਦਾ ਜਲਦੀ ਹੀ ਨਿਪਟਾਰਾ ਹੋ ਜਾਵੇਗਾ।


author

Babita

Content Editor

Related News