ਕੈਪਟਨ ਦੀ ''ਕਿਸ਼ੋਰ ਟੀਮ'' ਨਾਲ ਬੰਦ ਕਮਰਾ ਮੁਲਾਕਾਤ, ਪਾਰਟੀ ਨੂੰ ਪਤਾ ਨਹੀਂ

01/24/2019 6:43:54 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਹੈ। ਇਸ ਮਾਮਲੇ ਸਬੰਧੀ ਇਕ ਸੀਨੀਅਰ ਅਧਿਕਾਰੀ ਵਲੋਂ ਦੱਸਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਨੇ ਪ੍ਰਸ਼ਾਂਤ ਕਿਸ਼ੋਰ ਦੀ ਇੰਡੀਅਨ ਪਾਲੀਟੀਕਲ ਐਕਸ਼ਨ ਕਮੇਟੀ (ਆਈ-ਪੀ. ਏ. ਸੀ.) ਦੇ 2 ਨਿਰਦੇਸ਼ਕਾਂ ਰਿਸ਼ੀਰਾਜ ਅਤੇ ਵਿਨੇਸ਼ ਚੰਦੇਲ ਨਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਮੁਲਾਕਾਤ ਕੀਤੀ, ਜੋ ਕਿ ਕਰੀਬ 5 ਘੰਟਿਆਂ ਤੱਕ ਚੱਲੀ ਅਤੇ ਇਸ 'ਚ ਜਨਤਾ 'ਚ ਕਾਂਗਰਸ ਬਾਰੇ ਖਰਾਬ ਸੋਚ 'ਤੇ ਵਿਚਾਰ ਅਤੇ ਇਸ ਦੇ ਪਿੱਛੇ ਦੇ ਕਾਰਨਾਂ 'ਤੇ ਚਰਚਾ ਕੀਤੀ ਗਈ।

ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ 'ਚ ਚਰਚਾ ਕੀਤੀ ਗਈ ਕਿ ਵੋਟਰ ਸਰਕਾਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ, ਸਰਕਾਰ ਨੂੰ ਪਰਾਕਸੀ ਰਾਹੀਂ ਚਲਾਇਆ ਜਾਣਾ ਅਤੇ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤੇ ਜਾਣ ਕਾਰਨ ਕਾਂਗਰਸ ਸਰਕਾਰ ਤੋਂ ਖਫਾ ਹਨ। ਇਸ ਦੇ ਅਗਲੇ ਦਿਨ ਵੀ ਕੁਝ ਆਈ-ਪੀ. ਏ. ਸੀ. ਮੈਂਬਰਾਂ ਨੇ ਮੁੱਖ ਮੰਤਰੀ ਅਤੇ ਵਿਧਾਇਕਾਂ ਨਾਲ ਵੀ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ। ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੈਪਟਨ ਦੀ ਕਿਸ਼ੋਰ ਟੀਮ ਨਾਲ ਹੋਈ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਕੈਪਟਨ ਦੇ ਐਡਵਾਈਜ਼ਰ ਰਵੀਨ ਠਕੁਰਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਆਈ-ਪੀ. ਏ. ਸੀ. ਨਾਲ ਕੋਈ ਸਬੰਧ ਨਹੀਂ ਹੈ, ਹਾਲਾਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਤੇ ਆਈ-ਪੀ. ਏ. ਸੀ. ਵਿਚਕਾਰ ਨਿਜੀ ਜੋੜ ਤੋਂ ਇਨਕਾਰ ਨਹੀਂ ਕੀਤਾ।

ਇਹ ਵੀ ਦੱਸ ਦੇਈਏ ਕਿ ਇਕ ਆਈ-ਪੀ. ਏ. ਸੀ. ਮੈਂਬਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਕਿਹਾ ਹੈ ਕਿ ਉਹ ਸਿਰਫ ਪੰਜਾਬ ਹੀ ਨਹੀਂ, ਸਗੋਂ ਸਾਰੇ ਸੂਬਿਆਂ 'ਚ ਹੀ ਜਨਤਾ ਦੇ ਮੂੜ ਨੂੰ ਜਾਨਣ ਲਈ ਸਰਵੇਖਣ ਕਰ ਰਹੇ ਹਨ


Babita

Content Editor

Related News