ਕਿਸਾਨੀ ਮਸਲੇ ''ਤੇ ਕੈਪਟਨ ਦੀ ''ਸੱਜੀ ਤੇ ਖੱਬੀ'' ਬਾਂਹ ਬਣੇ ਢੀਂਡਸਾ ਤੇ ਖਹਿਰਾ (ਤਸਵੀਰਾਂ)
Wednesday, Nov 04, 2020 - 05:15 PM (IST)
ਨਵੀਂ ਦਿੱਲੀ/ਚੰਡੀਗੜ੍ਹ (ਵੈੱਬ ਡੈਸਕ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ 'ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ਤੋਂ ਦੋਵੇਂ ਵਿਰੋਧੀ ਧਿਰਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਭਾਵੇਂ ਦੂਰੀ ਬਣਾਈ ਰੱਖੀ ਪਰ ਦੋਵਾਂ ਪਾਰਟੀਆਂ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਖਪਾਲ ਸਿੰਘ ਖਹਿਰਾ ਮੁੱਖ ਮੰਤਰੀ ਦੇ ਬੇਹੱਦ ਨੇੜੇ ਨਜ਼ਰ ਆਏ। ਇਸ ਧਰਨੇ ਦੌਰਾਨ ਜਿੱਥੇ ਕਾਂਗਰਸ ਦੇ ਸਾਰੇ ਮੰਤਰੀ, ਐੱਮ. ਪੀ ਅਤੇ ਵਿਧਾਇਕ ਮੁੱਖ ਮੰਤਰੀ ਦੇ ਸਾਹਮਣੇ ਹੇਠਾਂ ਬੈਠੇ ਉਥੇ ਹੀ ਪਰਮਿੰਦਰ ਸਿੰਘ ਢੀਂਡਸਾ ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਜਦਕਿ ਸੁਖਪਾਲ ਸਿੰਘ ਖਹਿਰਾ ਖੱਬੇ ਪਾਸੇ ਬੈਠੇ।
ਇਹ ਵੀ ਪੜ੍ਹੋ : ਜੰਤਰ-ਮੰਤਰ 'ਤੇ ਗਰਜੇ ਸੁਖਪਾਲ ਖਹਿਰਾ, ਭਾਜਪਾ ਸਣੇ ਅਕਾਲੀ ਦਲ ਤੇ 'ਆਪ' 'ਤੇ ਮੜ੍ਹੇ ਵੱਡੇ ਦੋਸ਼
ਦੂਜੇ ਪਾਸੇ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਦੇ ਖੇਤੀ ਬਿੱਲਾਂ ਦੀ ਹਿਮਾਇਤ ਕਰਨ ਵਾਲੀਆਂ ਦੋਵੇਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਸ ਧਰਨੇ 'ਚੋਂ ਗੈਰ ਹਾਜ਼ਰ ਰਹੀਆਂ। ਉਂਝ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਧਰਨੇ ਵਿਚ ਸ਼ਮੂਲੀਅਤ ਜ਼ਰੂਰ ਕੀਤੀ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨਾਲ ਖਹਿਬੜਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ
ਇਸ ਧਰਨੇ ਨੂੰ ਜਿੱਥੇ ਵਿਰੋਧੀ ਧਿਰਾਂ ਨੇ ਡਰਾਮਾ ਕਰਾਰ ਦਿੱਤਾ ਹੈ, ਉਥੇ ਹੀ ਇਸ ਦੀ ਖਾਸ ਗੱਲ ਇਹ ਰਹੀ ਕਿ ਦੋਵਾਂ ਵਿਰੋਧੀ ਧਿਰਾਂ ਦੇ ਬਾਗੀ ਵਿਧਾਇਕ ਮੁੱਖ ਮੰਤਰੀ ਦੇ ਬੇਹੱਦ ਨੇੜੇ ਰਹੇ। ਭਾਵੇਂ ਇਸ ਧਰਨੇ 'ਚ ਮੁੱਖ ਮੰਤਰੀ ਦੇ ਖਾਸਮ-ਖਾਸ ਹੋਰ ਨੇਤਾ ਵੀ ਹਾਜ਼ਰ ਸਨ ਪਰ ਇਹ ਦੋਵੇਂ ਆਗੂ ਨਾ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਜ਼ਰ ਆਏ ਸਗੋਂ ਸੰਬੋਧਨ ਦੌਰਾਨ ਵੀ ਮੁੱਖ ਮੰਤਰੀ ਦੀ ਦੋਵਾਂ ਨੇ ਰੱਜ ਕੇ ਤਾਰੀਫ ਵੀ ਕੀਤੀ।
ਇਹ ਵੀ ਪੜ੍ਹੋ : ਖ਼ੁਦਕੁਸ਼ੀ ਤੋਂ ਐਨ ਪਹਿਲਾਂ ਵਿਆਹੁਤਾ ਦੀ ਵੀਡੀਓ ਆਈ ਸਾਹਮਣੇ, ਖੁੱਲ੍ਹੇ ਵੱਡੇ ਰਾਜ਼