ਮੁੱਖ ਮੰਤਰੀ ਅੱਜ ਨਵਜੋਤ ਸਿੱਧੂ ''ਤੇ ਲੈ ਸਕਦੇ ਹਨ ਫੈਸਲਾ

Wednesday, Jul 17, 2019 - 06:48 PM (IST)

ਮੁੱਖ ਮੰਤਰੀ ਅੱਜ ਨਵਜੋਤ ਸਿੱਧੂ ''ਤੇ ਲੈ ਸਕਦੇ ਹਨ ਫੈਸਲਾ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ 'ਤੇ ਫੈਸਲਾ ਲੈ ਸਕਦੇ ਹਨ। ਕੈਪਟਨ ਨੇ ਕੁਝ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਬੁੱਧਵਾਰ ਦਿੱਲੀ ਤੋਂ ਚੰਡੀਗੜ੍ਹ ਪਰਤ ਆਉਣਗੇ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਬੁੱਧਵਾਰ ਹੀ ਮੁੱਖ ਮੰਤਰੀ ਸਿੱਧੂ ਦੇ ਅਸਤੀਫੇ 'ਤੇ ਕੋਈ ਫੈਸਲਾ ਲੈ ਸਕਦੇ ਹਨ। ਖਬਰਾਂ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਸਿੱਧੂ ਦੇ ਅਸਤੀਫ਼ੇ ਬਾਰੇ ਫੈਸਲਾ ਭਲਕੇ ਚੰਡੀਗੜ੍ਹ ਪਰਤਣ ਮਗਰੋਂ ਕਰਾਂਗਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੈਨੂੰ ਅਸਤੀਫ਼ੇ ਦੇ ਵਿਸ਼ਾ-ਵਸਤੂ 'ਤੇ ਨਜ਼ਰਸਾਨੀ ਕਰਨੀ ਹੋਵੇਗੀ। 

ਸਿੱਧੂ ਦੇ ਅਸਤੀਫ਼ੇ ਦਾ ਅਸਿੱਧਾ ਹਵਾਲਾ ਦਿੰਦਿਆਂ ਕੈਪਟਨ ਨੇ ਕਿਹਾ, 'ਹਾਲ ਦੀ ਘੜੀ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ।' ਯਾਦ ਰਹੇ ਕਿ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਕੈਬਨਿਟ ਵਿਚਲੇ ਮੰਤਰੀਆਂ ਦੇ ਮਹਿਕਮਿਆਂ 'ਚ ਕੀਤੇ ਫੇਰਬਦਲ ਮਗਰੋਂ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਲਾਂਭੇ ਕਰ ਕੇ ਬਿਜਲੀ ਮੰਤਰਾਲਾ ਦਿੱਤਾ ਗਿਆ ਸੀ ਪਰ ਸਿੱਧੂ ਨੇ ਨਵੇਂ ਮਹਿਕਮੇ ਦਾ ਚਾਰਜ ਲੈਣ ਦੀ ਥਾਂ ਮਹੀਨੇ ਦੀ ਉਡੀਕ ਮਗਰੋਂ ਲੰਘੇ ਦਿਨੀਂ ਕੈਬਨਿਟ 'ਚੋਂ ਹੀ ਅਸਤੀਫ਼ਾ ਦੇ ਦਿੱਤਾ।


author

Gurminder Singh

Content Editor

Related News