ਕੈਪਟਨ-ਸਿੱਧੂ ਜੰਗ ''ਤੇ ਡਾ. ਵੇਰਕਾ ਦਾ ਵੱਡਾ ਬਿਆਨ (ਵੀਡੀਓ)

Tuesday, May 21, 2019 - 12:13 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਧੂ-ਕੈਪਟਨ ਵਿਵਾਦ 'ਤੇ ਦੋਹਾਂ ਦੇ ਕਰੀਬੀ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਦੋਵਾਂ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਹੈ। ਵੇਰਕਾ ਦਾ ਕਹਿਣਾ ਹੈ ਕਿ ਦੋਵਾਂ ਆਗੂਆਂ ਨੂੰ ਪਾਰਟੀ ਪਲੇਟਫਾਰਮ 'ਤੇ ਆ ਕੇ ਆਪਣੀਆਂ ਗਲਤਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੀਨੀਅਰ ਹੋਣ ਦੇ ਨਾਲ ਨਾਲ ਮੁੱਖ ਮੰਤਰੀ ਵੀ ਹਨ ਜਿਸ ਕਾਰਨ ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 
ਇਥੇ ਦੱਸ ਦੇਈਏ ਕਿ ਡਾਕਟਰ ਰਾਜ ਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਸਿੱਧੂ ਦੇ ਕਾਂਗਰਸ 'ਚ ਸ਼ਾਮਲ ਹੋਣ 'ਚ ਡਾਕਟਰ ਵੇਰਕਾ ਦਾ ਵੱਡਾ ਰੋਲ ਰਿਹਾ ਹੈ ਜਦਕਿ ਦੂਜੇ ਪਾਸੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਅਤੇ ਭਰੋਸੇਮੰਦ ਲੀਡਰਾਂ 'ਚੋਂ ਇਕ ਹਨ।


author

Gurminder Singh

Content Editor

Related News